Home » ਨਿਊਜ਼ੀਲੈਂਡ ‘ਚ 1 ਅਪ੍ਰੈਲ ਤੋਂ ਇਲੈਕਟ੍ਰਿਕ ਗੱਡੀਆਂ ‘ਤੇ ਲੱਗਣ ਜਾ ਰਿਹਾ ਹੈ ਰੋਡ ਟੈਕਸ…
Home Page News New Zealand Local News NewZealand

ਨਿਊਜ਼ੀਲੈਂਡ ‘ਚ 1 ਅਪ੍ਰੈਲ ਤੋਂ ਇਲੈਕਟ੍ਰਿਕ ਗੱਡੀਆਂ ‘ਤੇ ਲੱਗਣ ਜਾ ਰਿਹਾ ਹੈ ਰੋਡ ਟੈਕਸ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਜੇ ਕਰ ਤੁਸੀ ਵੀ ਇਲੈਕਟ੍ਰਿਕ ਜਾਂ ਹਾਈਬ੍ਰਿਡ ਗੱਡੀ ਦੇ ਮਾਲਕ ਹੋ ਤਾ ਇਹ ਖ਼ਬਰ ਤੁਹਾਡੀ ਲਈ ਹੈ।ਦੱਸ ਦਈਏ ਕਿ 1 ਅਪ੍ਰੈਲ 2024 ਤੋਂ ਤੁਹਾਨੂੰ ਆਪਣੇ ਗੱਡੀ ‘ਤੇ ਲੱਗਣ ਵਾਲਾ ਆਰ ਯੂ ਸੀ (ਰੋਡ ਯੂਜ਼ਰ ਚਾਰਜ) ਦੇਣਾ ਪਏਗਾ।
ਇਲੈਕਟ੍ਰਿਕ ਅਤੇ ਹਾਈਬ੍ਰਿਡ ਗੱਡੀਆਂ ਦੇ ਮਾਲਕਾਂ ਨੂੰ ਵੀ 1 ਅਪ੍ਰੈਲ ਤੋਂ ਇਹ ਆਰ ਯੂ ਸੀ ਖ੍ਰੀਦਣਾ ਪਏਗਾ। ਆਰ ਯੂ ਸੀ ਅਜਿਹਾ ਸਿਸਟਮ ਹੈ, ਜਿਸ ਰਾਂਹੀ ਤੁਸੀਂ ਅਡਵਾਂਸ ਵਿੱਚ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਟੈਕਸ ਅਦਾ ਕਰਦੇ ਹੋ। ਇਹ ਟੈਕਸ ਸੜਕਾਂ ਦੀ ਮੁਰੰਮਤ ਆਦਿ ਲਈ ਵਰਤਿਆ ਜਾਂਦਾ ਹੈ। ਪੈਟਰੋਲ ਗੱਡੀਆਂ ਦੇ ਮਾਲਕ ਪੈਟਰੋਲ ਪੰਪਾਂ ‘ਤੇ ਟੈਕਸ ਦੇਕੇ ਇਸ ਦੀ ਅਦਾਇਗੀ ਕਰਦੇ ਹਨ, ਜਦਕਿ ਡੀਜ਼ਲ ਗੱਡੀਆਂ ਦੇ ਮਾਲਕ ਆਰ ਯੂ ਸੀ ਖ੍ਰੀਦਕੇ।
ਈਵੀ ਗੱਡੀਆਂ ਦੇ ਮਾਲਕਾਂ ਲਈ ਆਰ ਯੂ ਸੀ $76 ਪ੍ਰਤੀ 1000 ਕਿਲੋਮੀਟਰ ਰਹੇਗਾ, ਇਸ ਦੇ ਨਾਲ ਕੁਝ ਐਡਮੀਨਸਟਰੇਟਿਵ ਫੀਸ ਵੀ ਅਦਾ ਕਰਨੀ ਪਏਗੀ, ਹਾਈਬ੍ਰਿਡ ਗੱਡੀਆਂ ਦੇ ਮਾਲਕ $53 ਪ੍ਰਤੀ 1000 ਕਿਲੋਮੀਟਰ ਅਤੇ ਐਡਮੀਨਸਟਰੇਟਿਵ ਫੀਸ ਅਦਾ ਕਰਨਗੇ।