Home » ਗਿਸਬੋਰਨ ‘ਚ ਲਾਪਤਾ ਚੱਲ ਰਹੇ ਤਿੰਨ ਮਛੇਰਿਆਂ ਦੀਆਂ ਮਿਲੀਆਂ ਲਾਸ਼ਾਂ
Home Page News New Zealand Local News NewZealand

ਗਿਸਬੋਰਨ ‘ਚ ਲਾਪਤਾ ਚੱਲ ਰਹੇ ਤਿੰਨ ਮਛੇਰਿਆਂ ਦੀਆਂ ਮਿਲੀਆਂ ਲਾਸ਼ਾਂ

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਸੋਮਵਾਰ ਨੂੰ ਮੱਛੀਆਂ ਫੜਨ ਗਏ ਲਾਪਤਾ ਚੱਲ ਰਹੇ ਤਿੰਨ ਮਛੇਰਿਆਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ।ਇਸ ਮਾਮਲੇ ਸਬੰਧੀ ਅਜੇ ਰਸਮੀ ਪਛਾਣ ਹੋਣੀ ਬਾਕੀ ਹੈ ਪਰ ਪੁਲਿਸ ਨੇ ਵਿਸ਼ਵਾਸ ਕੀਤਾ ਕਿ ਲਾਸ਼ਾਂ ਉਨ੍ਹਾਂ ਮਛੇਰਿਆਂ ਦੀਆਂ ਹਨ ਜੋ ਕਿ ਲਾਪਤਾ ਚੱਲ ਰਹੇ ਸਨ।ਮੈਰੀਟਾਈਮ NZ ਦੇ RCCNZ ਜਨਰਲ ਮੈਨੇਜਰ ਜਸਟਿਨ ਐਲਨ ਨੇ ਕਿਹਾ ਕਿ ਇਹ ਇੱਕ ਮੁਸ਼ਕਲ ਅਤੇ ਗੁੰਝਲਦਾਰ ਖੋਜ ਅਤੇ ਬਚਾਅ ਕਾਰਜ ਸੀ ਕਿਉਕਿ ਖੇਤਰ ਵਿੱਚ ਮੌਸਮ ਦੇ ਹਾਲਾਤ ਗੰਭੀਰ ਬਣੇ ਹੋਏ ਸਨ।