ਆਕਲੈਂਡ(ਬਲਜਿੰਦਰ ਰੰਧਾਵਾ) ਪਿਛਲੇ ਮਹੀਨੇ ਆਕਲੈਂਡ ਦੇ ਹੈਂਡਰਸਨ ਵਿੱਚ ਇੱਕ ਘਰ ਦੇ ਹਮਲੇ ਵਿੱਚ 80 ਸਾਲ ਦੀ ਉਮਰ ਦੀ ਇੱਕ ਔਰਤ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਦੇ ਮਾਮਲੇ ਸਬੰਧੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਘਟਨਾ ਡੇਲਵੁੱਡ ਐਵੇਨਿਊ ‘ਤੇ 27 ਜੂਨ ਨੂੰ ਤੜਕੇ 2.20 ਵਾਪਰੀ ਸੀ।ਪੁਲਿਸ ਨੇ ਕਿਹਾ ਕਿ ਇੱਕ 36 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਉੱਤੇ ਚੋਰੀ ਅਤੇ ਹਮਲਾਂ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਅੱਜ ਵੈਟਾਕੇਰੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਆਕਲੈਂਡ ‘ਚ ਚੋਰੀ ਦੀ ਨੀਅਤ ਨਾਲ ਬਜ਼ੁਰਗ ਔਰਤ ‘ਤੇ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…
