Home » ਨਿਊਜਰਸੀ ਦੇ ਇਕ ਭਾਰਤੀ ਮੂਲ ਦੇ ਸਾਬਕਾ ਪੁਲਿਸ ਅਧਿਕਾਰੀ ਅਮਿਤੋਜ ੳਬਰਾਏ  ਨੂੰ 15 ਸਾਲ ਦੀ ਕੈਦ…
Home Page News India India News World World News

ਨਿਊਜਰਸੀ ਦੇ ਇਕ ਭਾਰਤੀ ਮੂਲ ਦੇ ਸਾਬਕਾ ਪੁਲਿਸ ਅਧਿਕਾਰੀ ਅਮਿਤੋਜ ੳਬਰਾਏ  ਨੂੰ 15 ਸਾਲ ਦੀ ਕੈਦ…

Spread the news

ਬੀਤੇਂ ਦਿਨ ਐਡੀਸਨ, ਨਿਊਜਰਸੀ ਦੇ ਇਕ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ  ਅਮਿਤੋਜ ੳਬਰਾਏ 31 ਸਾਲਾ ਨੂੰ  ਜੋ ਐਡੀਸਨ ਟਾਊਨਸ਼ਿਪ , ਨਿਊਜਰਸੀ ਵਿੱਚ ਤਾਇਨਾਤ ਪੁਲਿਸ ਅਧਿਕਾਰੀ ਸੀ। ਉਸ ਨੂੰ ਇੱਕ ਤੇਜ਼ ਰਫ਼ਤਾਰ, ਸ਼ਰਾਬੀ ਡਰਾਈਵਿੰਗ ਹਾਦਸੇ ਲਈ ਨਿਊਜਰਸੀ ਰਾਜ ਦੀ ਅਦਾਲਤ ਨੇ  15 ਸਾਲ ਦੀ ਸਜ਼ਾ ਸੁਣਾਈ ਹੈ। ਉਸ ਵੱਲੋਂ ਸ਼ਰਾਬੀ ਹਾਲਤ ਵਿੱਚ  ਦੋ ਕਾਰ ਵਿੱਚ ਸਵਾਰ  ਯਾਤਰੀਆਂ ਨੂੰ ਨਸ਼ੇ ਦੀ ਹਾਲਤ ਵਿੱਚ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਹ ਦਰਦਨਾਇਕ ਹਾਦਸਾ ਅਗਸਤ 2023 ਵਿੱਚ ਹੋਇਆ ਸੀ।ਇਹ ਸ਼ਜਾ ਨਿਊਜਰਸੀ ਰਾਜ ਦੀ ਸਮਰਸੈਟ ਕਾਉਂਟੀ ਦੀ ਸੁਪੀਰੀਅਰ ਕੋਰਟ ਦੇ ਜੱਜ ਨੇ ਸੁਣਾਈ ਜਿਸ ਵਿੱਚ ਉਸ ਉੱਤੇ ਪਹਿਲੀ ਡਿਗਰੀ ਵਾਹਨਾਂ ਦੀ ਹੱਤਿਆ ਲਈ ਦੋਸ਼ ਲੱਗੇ ਸਨ। ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਅਮਿਤੋਜ ੳਬਰਾਏ ਇੱਕ ਔਡੀ 7 ਚਲਾ ਰਿਹਾ ਸੀ ਜਦੋਂ ਉਸ ਦਾ ਵਾਹਨ, ਬਹੁਤ  ਤੇਜ਼ ਰਫ਼ਤਾਰ ਨਾਲ ਸੀ, ਅਤੇ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ,  ਜੋ ਤੇਜ਼ ਹੋਣ ਕਾਰਨ  ਬੇਕਾਬੂ ਹੋ ਗਿਆ ਜੋ। ਪਹਿਲਾਂ, ਦਰਖਤਾਂ, ਲੈਂਪ ਪੋਸਟਾਂ ਅਤੇ ਇੱਕ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਸੜਕ ਤੇ ਜਾਂਦੀ ਇੱਕ ਕਾਰ ਜਾ ਵੱਜਾ ਜਿਸ ਨਾਲ ਦੋ ਲੋਕਾਂ ਦੀ ਮੋਕੇ ਤੇ ਹੀ ਮੋਤ ਹੋ ਗਈ ਅਤੇ ਉਸ ਦੀ ਕਾਰ ਵੀ  ਉਲਟ ਗਈ। ਭਾਰਤੀ ਪੁਲਿਸ ਅਧਿਕਾਰੀ ਅਮਿਤੋਜ ਸੰਬਰਾਏ ਵੀ ਜਿਸ ਦੇ ਖੂਨ ਵਿਚ ਅਲਕੋਹਲ ਦਾ ਪੱਧਰ ਕਰੈਸ਼ ਦੇ ਸਮੇਂ ਕਾਨੂੰਨੀ ਸੀਮਾ ਤੋਂ ਵੱਧ ਸੀ, ਨੂੰ ਉਸ ਦੀਆਂ ਸੱਟਾਂ ਦੇ ਇਲਾਜ ਲਈ ਟਰਾਮਾ ਸੈਂਟਰ ਲਿਜਾਇਆ ਗਿਆ। ਬਾਅਦ ਵਿੱਚ ਉਸਨੂੰ ਐਡੀਸਨ ਨਿਊਜਰਸੀ ਪੁਲਿਸ  ਵਿਭਾਗ ਨੇ ਮੋਕੇ ਤੇ ਹੀ ਮੁਅੱਤਲ ਕਰ ਦਿੱਤਾ ਸੀ, ਅਤੇ ਉਸ ਦੇ ਕੇਸ ਦਾ ਨਤੀਜਾ ਲੰਬਿਤ ਸੀ। ਅਦਾਲਤ ਵਿੱਵ ਅਮਿਤੋਜ  ਓਬਰਾਏ ਨੇ 18 ਜੂਨ 2024 ਨੂੰ ਆਪਣੇ ਦੋਸ਼ ਕਬੂਲ ਕਰ ਲਏ ਸਨ।ਅਤੇ ਅਦਾਲਤ ਨੇ ਵਾਹਨ ਹੱਤਿਆ ਦੇ ਦੋਸ਼ਾਂ ਤੋ ਇਲਾਵਾ ਅਮਿਤੋਜ ੳਬਰਾਏ ਨੂੰ ਨਸ਼ੇ ਵਿੱਚ ਗੱਡੀ ਚਲਾਉਣ ਦੇ ਦੋਸ਼ ਹੇਠ 15 ਸਾਲ ਦੀ ਕੈਦ ਦੀ ਸ਼ਜਾ ਸੁਣਾਈ ਗਈ ਹੈ।