Home » ਮਹਿਲਾ ਨੇਤਾਵਾਂ ਨੂੰ ਅੱਗੇ ਵਧਾਉਣ ਦਾ ਮੌਕਾ ਹੈ ਮਹਿਲਾ ਰਿਜ਼ਰਵੇਸ਼ਨ ਐਕਟ : ਰਾਹੁਲ…
Home Page News India India News

ਮਹਿਲਾ ਨੇਤਾਵਾਂ ਨੂੰ ਅੱਗੇ ਵਧਾਉਣ ਦਾ ਮੌਕਾ ਹੈ ਮਹਿਲਾ ਰਿਜ਼ਰਵੇਸ਼ਨ ਐਕਟ : ਰਾਹੁਲ…

Spread the news

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਮਹਿਲਾ ਰਿਜ਼ਰਵੇਸ਼ਨ ਐਕਟ ਕਾਂਗਰਸ ਲਈ ਮੌਜੂਦਾ ਅਤੇ ਉਤਸ਼ਾਹੀ ਮਹਿਲਾ ਨੇਤਾਵਾਂ ਨੂੰ ਉਤਸ਼ਾਹ ਦੇਣ ਅਤੇ ਉਨ੍ਹਾਂ ਦਾ ਸਮਰਥਨ ਕਰਨ ਦਾ ਮੌਕਾ ਹੈ। ਗਾਂਧੀ ਨੇ ਆਲ ਇੰਡੀਆ ਮਹਿਲਾ ਕਾਂਗਰਸ (ਏ. ਆਈ. ਐੱਮ. ਸੀ.) ਦੀ 40ਵੀਂ ਵਰ੍ਹੇਗੰਢ ’ਤੇ ਆਪਣੇ ਸੰਦੇਸ਼ ’ਚ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਅਤੇ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਉਨ੍ਹਾਂ ਨੇ ਪੂਰੇ ਭਾਰਤ ਦੀਆਂ ਅਜਿਹੀਆਂ ਉਤਸ਼ਾਹੀ ਔਰਤਾਂ ਨਾਲ ਮੁਲਾਕਾਤ ਕੀਤੀ ਜੋ ਬਦਲਾਅ ਲਈ ਦ੍ਰਿੜ ਸੰਕਲਪ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਕਈਆਂ ’ਚ ਸਮਾਜ ’ਚ ਦੂਰਗਾਮੀ ਬਦਲਾਅ ਲਿਆਉਣ ਦਾ ਜਨੂੰਨ, ਮਜ਼ਬੂਤੀ ਅਤੇ ਵਚਨਬੱਧਤਾ ਦਿਸੀ। ਅਨਿਆਂ ਦੇ ਖਿਲਾਫ ਕੁਝ ਸਭ ਤੋਂ ਗੁੱਸੇ ਵਾਲੀਆਂ ਅਤੇ ਨਿਡਰ ਆਵਾਜ਼ਾਂ ਔਰਤਾਂ ਦੀਆਂ ਸਨ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ’ਚ ਔਰਤਾਂ ਨੂੰ ਜਨਤਕ ਜੀਵਨ ’ਚ ਸਾਰਥਕ ਮੌਕਿਆਂ ਤੋਂ ਵਾਂਝੇ ਕਰਨ ਦਾ ਕੋਈ ਕਾਰਨ ਨਹੀਂ ਹੈ। ਗਾਂਧੀ ਨੇ ਮਹਿਲਾ ਕਾਂਗਰਸ ਦੀਆਂ ਸਾਬਕਾ ਅਤੇ ਮੌਜੂਦਾ ਨੇਤਾਵਾਂ ਅਤੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਸੰਗਠਨ ਨੂੰ ਇਕ-ਇਕ ਇੱਟ ਜੋੜ ਕੇ ਖਡ਼੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ 1984 ਦੇ ਬੈਂਗਲੁਰੂ ਸੰਮੇਲਨ ਦੇ ਬਾਅਦ ਤੋਂ ਏ.ਆਈ.ਐੱਮ.ਸੀ. ਨੇ ਇਕ ਲੰਮਾ ਸਫਰ ਤੈਅ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 4 ਦਹਾਕਿਆਂ ’ਚ ਏ. ਆਈ. ਐੱਮ. ਸੀ. ਨਿਆਂ ਲਈ ਇਕ ਨਿਡਰ ਆਵਾਜ਼ ਰਹੀ ਹੈ ਅਤੇ ਇਸ ਨੇ ਖੁਦ ਨੂੰ ਕਾਂਗਰਸ ਦੇ ਸਭ ਤੋਂ ਸਰਗਰਮ ਮੋਹਰੀ ਸੰਗਠਨਾਂ ’ਚੋਂ ਇਕ ਦੇ ਰੂਪ ’ਚ ਮਜ਼ਬੂਤੀ ਨਾਲ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲੀ ਵਾਰ ਦੇਸ਼-ਪੱਧਰੀ ਆਨਲਾਈਨ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਲਈ ਏ. ਆਈ. ਐੱਮ. ਸੀ. ਨੂੰ ਇਸ ਮੌਕੇ ’ਤੇ ਵਧਾਈ ਦੇਣਾ ਚਾਹੁੰਦਾ ਹਾਂ। ਗਾਂਧੀ ਨੇ ਕਿਹਾ ਕਿ ਆਮ ਤੌਰ ’ਤੇ ਔਰਤਾਂ ਦੇ ਖਿਲਾਫ ਖੜ੍ਹੀ ਵਿਵਸਥਾ ’ਚ ਤੁਹਾਡੇ ’ਚ ਹਰ ਇਕ ਲਈ ਮਹੱਤਵਪੂਰਨ ਹੈ ਕਿ ਤੁਸੀਂ ਸਮਾਜਿਕ, ਆਰਥਿਕ ਅਤੇ ਰਾਜਨੀਤਕ ਤਾਕਤ ਦੇ ਆਪਣੇ ਉਚਿਤ ਹਿੱਸੇ ਲਈ ਲੜੋ ਅਤੇ ਉਸ ’ਤੇ ਆਪਣਾ ਦਾਅਵਾ ਕਰੋ।