Home » ਜਾਂਚ ’ਚ ਕਰਾਂਗੇ ਪੂਰਾ ਸਹਿਯੋਗ, ਸੱਚ ਆਵੇਗਾ ਸਾਹਮਣੇ-ਰਣਜੀਤ ਸਿੰਘ ਢੱਡਰੀਆਂ ਵਾਲਾ…
Home Page News India News

ਜਾਂਚ ’ਚ ਕਰਾਂਗੇ ਪੂਰਾ ਸਹਿਯੋਗ, ਸੱਚ ਆਵੇਗਾ ਸਾਹਮਣੇ-ਰਣਜੀਤ ਸਿੰਘ ਢੱਡਰੀਆਂ ਵਾਲਾ…

Spread the news

ਹਾਈ ਕੋਰਟ ਦੇ ਹੁਕਮਾਂ ’ਤੇ ਹੋਈ ਐੱਫ.ਆਈ.ਆਰ ਬਾਰੇ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਤੇ ਪੂਰਾ ਸਹਿਯੋਗ ਕਰਨਗੇ। ਉਨਾਂ ਕਿਹਾ ਕਿ 12 ਸਾਲ ਪੁਰਾਣਾ ਮਾਮਲਾ ਹੈ, ਪਹਿਲਾਂ ਵੀ ਜਾਂਚ ਹੋ ਚੁੱਕੀ ਹੈ ਤੇ ਹੁਣ ਦੁਬਾਰਾ ਪਰਿਵਾਰ ਹਾਈ ਕੋਰਟ ਗਿਆ ਤਾਂ ਹਾਈ ਕੋਰਟ ਦੇ ਹੁਕਮਾਂ ’ਤੇ ਐਫਆਈਆਰ ਹੋਈ ਹੈ।ਉਨ੍ਹਾਂ ਕਿਹਾ ਕਿ ਪੁਲਿਸ ਭਾਵੇਂ ਆ ਕੇ ਜਾਂਚ ਕਰੇ ਜਾਂ ਮੈਨੂੰ ਬੁਲਾ ਕੇ ਜਾਂਚ ਕਰੇ ਮੈਂ ਪੂਰਨ ਸਹਿਯੋਗ ਕਰਾਂਗਾ। ਹੋ ਸਕਦਾ ਹੈ ਕਿ ਕੁਝ ਦਿਨ ਜਾਂ ਕੁਝ ਮਹੀਨੇ ਉਡੀਕ ਕਰਨੀ ਪਵੇ ਪਰ ਸੱਚ ਸਾਹਮਣੇ ਜ਼ਰੂਰ ਆਵੇਗਾ। ਅੱਜ ਸਾਰੇ ਹੈਰਾਨ ਹਨ ਪਰ ਹੁਣ ਜਾਬਤਾ ਤੇ ਭਰੋਸਾ ਰੱਖਣ ਦੀ ਲੋੜ ਹੈ।