ਬੀਤੀ ਰਾਤ ਕਰੀਬ 10 ਵਜੇ ਸ਼ਿਵ ਸੈਨਾ (ਬਾਲ ਠਾਕਰੇ) ਛਿੰਦਾ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੰਗਤ ਰਾਮ ਉਰਫ਼ ਮੰਗਾ ਦੀ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਦੂਜੇ ਪਾਸੇ ਬਗਿਆਣਾ ਬਸਤੀ ਅਤੇ ਸਟੇਡਿਅਮ ਰੋਡ ‘ਤੇ 3 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇੱਕ ਸਲੂਨ ਵਿੱਚ ਕਟਿੰਗ ਕਰਵਾਉਣ ਦੇ ਬਹਾਨੇ ਸਲੂਨ ਮਾਲਕ ‘ਤੇ ਗੋਲੀ ਚਲਾਈ ਜਿਸ ਸਲੂਨ ਮਾਲਿਕ ਹੋਇਆ ਜ਼ਖ਼ਮੀ ਹੋ ਗਿਆ । ਜਿਸ ਨੂੰ ਇਲਾਜ ਦੇ ਲਈ ਮੋਗਾ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਹੋਏ ਰਵਿੰਦਰ ਸਿੰਘ, DSP (City Moga) ਨੇ ਦੱਸਿਆ ਬੀਤੇ ਦਿਨ ਹੋਈ ਲੜਾਈ ਝਗੜੇ ਅਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਵਿੱਚ ਮੰਗਤ ਰਾਮ ਮੰਗਾ ਜੋ ਕਿ ਸ਼ਿਵ ਸੈਨਾ ਦਾ ਆਗੂ ਹੈ ਉਸ ਦੀ ਮੌਤ ਹੋ ਗਈ ਅਤੇ ਇੱਕ ਸਲੂਨ ਚਾਲਕ ਅਤੇ ਇੱਕ ਬੱਚਾ ਵੀ ਜ਼ਖ਼ਮੀ ਹੋ ਗਿਆ। ਪੁਲਿਸ ਇਸ ਮਾਮਲੇ ਵਿੱਚ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ ਅਤੇ ਦੋਸ਼ੀਆ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
Add Comment