Home » ਨਹੀਂ ਰਿਹਾ ਪ੍ਰਸਿੱਧ ਕਬੱਡੀ ਖਿਡਾਰੀ ਜੀਤਾ ਮੌੜ…
Home Page News India India News

ਨਹੀਂ ਰਿਹਾ ਪ੍ਰਸਿੱਧ ਕਬੱਡੀ ਖਿਡਾਰੀ ਜੀਤਾ ਮੌੜ…

Spread the news

ਕਬੱਡੀ ਜਗਤ ਲਈ ਦੁੱਖ ਦੀ ਖ਼ਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਨਾਮਵਰ ਸਾਬਕਾ ਕਬੱਡੀ ਖਿਡਾਰੀ ਰਣਜੀਤ ਸਿੰਘ ਜੀਤਾ ਮੌੜ ਅਕਾਲ ਚਲਾਣਾ ਕਰ ਗਏ ਹਨ।ਜਾਣਕਾਰੀ ਅਨੁਸਾਰ ਸੰਖੇਪ ਬਿਮਾਰੀ ਉਪਰੰਤ ਜਲੰਧਰ ਦੇ ਇੱਕ ਹਸਪਤਾਲ ਵਿਚ ਦਾਖ਼ਲ ਹੋਏ ਜਿਥੋਂ ਕਿਡਨੀ ਫ਼ੇਲ੍ਹ ਹੋ ਜਾਣ ਕਾਰਨ ਦੂਜੇ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਆਖਰੀ ਸਾਹ ਲਏ। ਕੱਬਡੀ ਦੇ ਰੁਸਤਮ ਕਹੇ ਜਾਂਦੇ ਜੀਤੇ ਮੌੜ ਨੇ ਆਪਣੇ ਸਮੇਂ ਸਾਰੇ ਘਾਗ ਕਬੱਡੀ ਖਿਡਾਰੀ ਫੜਨ ਦਾ ਮਾਣ ਹਾਸਿਲ ਕੀਤਾ ਹੈ। ਜੀਤਾ ਮੌੜ ਕਬੱਡੀ ਦੇ ਬਾਬਾ ਬੋਹੜ ਮਹਿੰਦਰ ਸਿੰਘ ਮੌੜ ਦਾ ਭਤੀਜਾ ਸੀ।