Home » ਗਾਜ਼ਾ ‘ਚ ਇਜ਼ਰਾਇਲੀ ਹਵਾਈ ਹਮਲੇ ‘ਚ 200 ਲੋਕਾਂ ਦੀ ਮੌਤ, ਹਮਾਸ ਨੇ ਕਿਹਾ- ਜੰਗਬੰਦੀ ਤੋੜ ਕੇ ਬੰਧਕਾਂ ਦੀ ਕਿਸਮਤ ਨਾਲ ਖੇਡਿਆ ਜਾ ਰਿਹੈ…
Home Page News India World World News

ਗਾਜ਼ਾ ‘ਚ ਇਜ਼ਰਾਇਲੀ ਹਵਾਈ ਹਮਲੇ ‘ਚ 200 ਲੋਕਾਂ ਦੀ ਮੌਤ, ਹਮਾਸ ਨੇ ਕਿਹਾ- ਜੰਗਬੰਦੀ ਤੋੜ ਕੇ ਬੰਧਕਾਂ ਦੀ ਕਿਸਮਤ ਨਾਲ ਖੇਡਿਆ ਜਾ ਰਿਹੈ…

Spread the news

 ਇਜ਼ਰਾਇਲੀ ਫ਼ੌਜ ਨੇ ਗਾਜ਼ਾ ਪੱਟੀ ‘ਚ ਇਕ ਵਾਰ ਫਿਰ ਹਮਲਾ ਕੀਤਾ ਹੈ। ਨੇਤਨਯਾਹੂ ਦੀ ਫੌਜ ਦੇ ਹਵਾਈ ਹਮਲਿਆਂ ਵਿੱਚ 200 ਫਲਸਤੀਨੀਆਂ ਦੇ ਮਾਰੇ ਜਾਣ ਦੀ ਖਬਰ ਹੈ। ਰਾਕੇਟ ਹਮਲੇ ਵਿੱਚ ਕਈ ਬੱਚਿਆਂ ਦੀ ਜਾਨ ਵੀ ਜਾ ਚੁੱਕੀ ਹੈ। ਹਵਾਈ ਹਮਲੇ ਤੋਂ ਬਾਅਦ, ਇਜ਼ਰਾਈਲੀ ਫ਼ੌਜ ਨੇ ਇਹ ਵੀ ਕਿਹਾ ਕਿ ਗਾਜ਼ਾ ਵਿੱਚ ਉਸਦੀ ਫੌਜੀ ਕਾਰਵਾਈ ਹਵਾਈ ਹਮਲਿਆਂ ਤੋਂ ਅੱਗੇ ਜਾਰੀ ਰਹੇਗੀ। ਹਮਾਸ ਦੇ ਕਮਾਂਡਰ ਗਏ ਮਾਰੇ  ਇਜ਼ਰਾਇਲੀ ਫੌਜ ਨੇ ਕਿਹਾ ਕਿ ਗਾਜ਼ਾ ‘ਚ ਹਮਾਸ ਕਮਾਂਡਰਾਂ ਨੂੰ ਮਾਰਨ ਦੇ ਨਾਲ-ਨਾਲ ਉਹ ਉਨ੍ਹਾਂ ਦੇ ਅੱਤਵਾਦੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਏਗੀ। ਫੌਜ ਨੇ ਕਿਹਾ ਕਿ ਲੋੜ ਪੈਣ ਤੱਕ ਹਮਲੇ ਜਾਰੀ ਰਹਿਣਗੇ ਅਤੇ ਕਾਰਵਾਈ ਨੂੰ ਹਵਾਈ ਹਮਲਿਆਂ ਤੋਂ ਅੱਗੇ ਵਧਾਇਆ ਜਾਵੇਗਾ।  ਹਮਾਸ ਨੇ ਦਿੱਤੀ ਚਿਤਾਵਨੀ ਦੂਜੇ ਪਾਸੇ ਹਮਾਸ ਨੇ ਚਿਤਾਵਨੀ ਦਿੱਤੀ ਹੈ ਕਿ ਗਾਜ਼ਾ ਵਿੱਚ ਇਜ਼ਰਾਈਲ ਦੇ ਨਵੇਂ ਹਮਲੇ ਜੰਗਬੰਦੀ ਦੀ ਉਲੰਘਣਾ ਕਰਦੇ ਹਨ ਅਤੇ ਬੰਧਕਾਂ ਦੀ ਕਿਸਮਤ ਨੂੰ ਖ਼ਤਰੇ ਵਿੱਚ ਪਾਉਂਦੇ ਹਨ।