Home » ਵੈਨਕੂਵਰ ‘ਚ ਫਿਲਪੀਨ ਭਾਈਚਾਰੇ ਦੇ ਸਟ੍ਰੀਟ ਫੈਸਟੀਵਲ ‘ਚ ਚੜਾਈ ਗੱਡੀ,11 ਜਣਿਆਂ ਦੀ ਮੌ,ਤ ਅਤੇ ਕਈ ਜ਼ਖ਼ਮੀ…
Home Page News World World News

ਵੈਨਕੂਵਰ ‘ਚ ਫਿਲਪੀਨ ਭਾਈਚਾਰੇ ਦੇ ਸਟ੍ਰੀਟ ਫੈਸਟੀਵਲ ‘ਚ ਚੜਾਈ ਗੱਡੀ,11 ਜਣਿਆਂ ਦੀ ਮੌ,ਤ ਅਤੇ ਕਈ ਜ਼ਖ਼ਮੀ…

Spread the news

ਕੈਨੇਡਾ(ਬਲਜਿੰਦਰ)ਵੈਨਕੂਵਰ ‘ਚ ਫਿਲਪੀਨ ਭਾਈਚਾਰੇ ਦੇ ਸਟ੍ਰੀਟ ਫੈਸਟੀਵਲ ਵਿੱਚ ਐਸਯੂਵੀ ਟਰੱਕ ਦੇ ਭੀੜ ਵਿੱਚ ਵੱਜਣ ਤੋਂ ਬਾਅਦ 11 ਲੋਕਾਂ ਦੇ ਮਾਰੇ ਜਾਣ ਦੀ ਦਰਦਨਾਕ ਖਬਰ ਹੈ।ਕੈਨੇਡਾ ਸਮੇਂ ਅਨੁਸਾਰ 26 ਅਪ੍ਰੈਲ ਦੀ ਸ਼ਾਮ ਨੂੰ 8 ਵਜੇ ਤੋ ਬਾਅਦ ਫਰੇਜ਼ਰ ਸਟਰੀਟ ਅਤੇ ਈਸਟ 41 ਐਵਨਿਊ ਵੈਨਕੂਵਰ, ਵਿੱਚ ਇੱਕ ਫਿਲੀਪੀਨੋ ਫੈਸਟੀਵਲ ਵਿੱਚ, ਲੋਕਾਂ ਦੀ ਭੀੜ ਉੱਪਰ ਇੱਕ ਸਿਰਫਿਰੇ ਵਿਆਕਤੀ ਨੇ ਆਪਣੀ ਐਸਯੂਵੀ ਚਾੜ੍ਹ ਦਿੱਤੀ, ਜਿਸ ਕਾਰਨ ਭਿਆਨਕ ਤੇ ਦਿਲ ਕੰਬਾਊ ਹਾਦਸੇ ਵਿੱਚ 11 ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਘਟਨਾ ਸ਼ਨੀਵਾਰ ਰਾਤ 8 ਵਜੇ ਤੋਂ ਬਾਅਦ ਵਾਪਰੀ ਜਦੋਂ ਇੱਕ ਕਾਲੀ SUV – ਨੇ ‘ਲਾਪੂ ਲਾਪੂ’ ਡੇ ਬਲਾਕ ਪਾਰਟੀ (ਫਿਲਪੀਨੋ ਮੇਲਾ) ਵਿੱਚ ਸ਼ਾਮਿਲ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜੋ ਕਿ ਫਿਲੀਪੀਨਜ਼ ਦੇ ਪਹਿਲੇ ਰਾਸ਼ਟਰੀ ਨਾਇਕ ਦੇ ਸਨਮਾਨ ਵਿੱਚ ਇੱਕ ਸਾਲਾਨਾ ਜਸ਼ਨ ਸੀ। ਵੈਨਕੂਵਰ ਪੁਲਿਸ ਇੱਕ ਬਿਆਨ ਵਿੱਚ ਕਿਹਾ ਕਿ ਭਿਆਨਕ ਹਾਦਸਾ ਕਰਨ ਵਾਲਾ ਡਰਾਈਵਰ ਹਿਰਾਸਤ ਵਿੱਚ ਹੈ। ਜਾਂਚ ਦੇ ਸਾਹਮਣੇ ਆਉਣ ‘ਤੇ ਹੋਰ ਜਾਣਕਾਰੀ ਸਾਹਮਣੇ ਆਵੇਗੀ।