ਬਾਲੀਵੁੱਡ ਗਾਇਕ ਬਾਦਸ਼ਾਹ ਦੀ ਅੱਖ ’ਚ ਉੱਤਰੀ ਅਮਰੀਕਾ ਵਿਚ ਇਕ ਸੰਗੀਤ ਦੌਰੇ ਦੌਰਾਨ ਸੱਟ ਲੱਗ ਗਈ। ਬਾਦਸ਼ਾਹ ਨੇ ਹਾਲ ਹੀ ਵਿਚ ਆਪਣੀ ਖੱਬੀ ਅੱਖ ਦਾ ਇਲਾਜ ਕਰਵਾਇਆ ਹੈ। ਇਹ ਸੱਟ ਉਨ੍ਹਾਂ ਦੇ ਬਹੁਤ ਹੀ ਸਫਲ ਉੱਤਰੀ ਅਮਰੀਕਾ ਦੌਰੇ ਦੇ ਆਖਰੀ ਸ਼ੋਅ ਦੌਰਾਨ ਲੱਗੀ ਸੀ।ਇਹ ਘਟਨਾ ਉਦੋਂ ਵਾਪਰੀ ਜਦੋਂ ਪ੍ਰਦਰਸ਼ਨ ਦੀ ਸ਼ੁਰੂਆਤ ਵਿਚ ਇਕ ਬਾਹਰੀ ਕਣ ਉਨ੍ਹਾਂ ਦੀ ਅੱਖ ਵਿਚ ਚਲਾ ਗਿਆ। ਇਸ ਦੇ ਬਾਵਜੂਦ ਬਾਦਸ਼ਾਹ ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਇਹ ਰਾਤ ਆਪਣੇ ਪ੍ਰਸ਼ੰਸਕਾਂ ਲਈ ਯਾਦਗਾਰ ਬਣਾ ਦਿੱਤੀ। ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਫੈਨਸ ਨੂੰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਅੱਖ ਦੀ ਸੱਟ ਦਾ ਕਾਰਨ ਆਰਿਅਨ ਖਾਨ ਦੀ ਵੈੱਬ ਸੀਰੀਜ਼ ‘ਬੈਡਜ਼ ਆਫ ਬਾਲੀਵੁੱਡ’ ਵਿਚ ਮਨੋਜ ਪਾਹਵਾ ਦੇ ਕਿਰਦਾਰ ਅਵਤਾਰ ਦੇ ਮੁੱਕੇ ਨੂੰ ਦੱਸਿਆ ਹੈ। ਹਾਲਾਂਕਿ ਇਹ ਸਿਰਫ਼ ਮਜ਼ਾਕ ਹੈ। ਤਸਵੀਰਾਂ ਵਿਚ ਉਹ ਆਈ-ਪੈਚ ਲਗਾਈ ਨਜ਼ਰ ਆਏ।
ਗਾਇਕ ਬਾਦਸ਼ਾਹ ਨੂੰ ਉੱਤਰੀ ਅਮਰੀਕਾ ‘ਚ ਸੰਗੀਤ ਦੌਰੇ ਦੌਰਾਨ ਲੱਗੀ ਸੱਟ, ਕਰਵਾਇਆ ਅੱਖ ਦਾ ਇਲਾਜ











