Home » ਐਡਮਿੰਟਨ ਚ ਭਾਰਤੀ ਮੂਲ ਦੀ ਔਰਤ ਦਾ ਚਾਕੂ ਮਾਰ ਕ*ਤਲ, ਪਤੀ ਅਤੇ ਜੇਠ ਕ*ਤ*ਲ ਦੇ ਦੋਸ਼ਾਂ ਹੇਠ ਗ੍ਰਿਫਤਾਰ…
Home Page News India World World News

ਐਡਮਿੰਟਨ ਚ ਭਾਰਤੀ ਮੂਲ ਦੀ ਔਰਤ ਦਾ ਚਾਕੂ ਮਾਰ ਕ*ਤਲ, ਪਤੀ ਅਤੇ ਜੇਠ ਕ*ਤ*ਲ ਦੇ ਦੋਸ਼ਾਂ ਹੇਠ ਗ੍ਰਿਫਤਾਰ…

Spread the news

ਐਡਮਿੰਟਨ ਪੁਲਿਸ ਵੱਲੋਂ 34 ਸਾਲਾਂ ਦੀ ਭਾਰਤੀ ਮੂਲ ਦੀ ਔਰਤ ਸ਼ਾਲੂ ਦੀ ਬੇਰਹਿਮੀ ਨਾਲ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਉਸਦੇ ਪਤੀ ਅਤੇ ਜੇਠ ਨੂੰ ਪਹਿਲੇ ਦਰਜ਼ੇ ਦੇ ਕਤਲ ਦੇ ਚਾਰਜਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਐਤਵਾਰ 21 ਸਤੰਬਰ ਸਵੇਰੇ ਲਗਭਗ 6:30 ਵਜੇ ਪੁਲਿਸ ਨੂੰ ਉੱਤਰ-ਪੱਛਮੀ ਐਡਮਿੰਟਨ ਦੇ ਕੋਨੈਸਟੋਗਾ ਸਟ੍ਰੀਟ ਅਤੇ ਬੋਨਾਵੈਂਚਰ ਐਵੇਨਿਊ ਦੇ ਇਲਾਕੇ ਵਿੱਚ ਇੱਕ ਜ਼ਖ਼ਮੀ ਔਰਤ ਬਾਰੇ ਸੂਚਨਾ ਮਿਲੀ, ਜਦੋ ਮੌਕੇ ਤੇ ਪੁਲਿਸ ਪਹੁੰਚੀ ਤਾਂ ਉਸਦੀ ਮੌਤ ਹੋ ਚੁੱਕੀ ਸੀ। ਪੋਸਟਮਾਰਟਮ ਵਿੱਚ ਪੁਸ਼ਟੀ ਹੋਈ ਕਿ ਉਸ ਦੀ ਮੌਤ ਚਾਕੂ ਦੇ ਡੂੰਘੇ ਜ਼ਖ਼ਮਾਂ ਕਾਰਨ ਹੋਈ ਹੈ ਅਤੇ ਇਹ ਇੱਕ ਕਤਲ ਦਾ ਮਾਮਲਾ ਹੈ। ਇਸ ਮਾਮਲੇ ਵਿੱਚ ਔਰਤ ਦਾ ਪਤੀ ਅਤੇ ਜੇਠ ਗ੍ਰਿਫ਼ਤਾਰ ਕੀਤੇ ਗਏ ਹਨ। ਦੋਸ਼ੀਆਂ ਵਿੱਚ 39 ਸਾਲਾਂ ਦਾ ਰੋਸ਼ਨ ਲਾਲ ਅਤੇ 41 ਸਾਲਾਂ ਦਾ ਬਾਲ ਕਿਸ਼ਨ ਸ਼ਾਮਲ ਹਨ। ਇਹ ਮਾਮਲਾ ਪਰਿਵਾਰਕ ਹਿੰਸਾ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਅੱਗੇ ਆਉਣ। ਮਿਰਤਕ ਔਰਤ ਦਾ ਅੰਤਮ ਸੰਸਕਾਰ ਕੱਲ ਸ਼ੁਕਰਵਾਰ ਬਰੈਂਪਟਨ ਵਿਖੇ ਕੀਤਾ ਜਾਵੇਗਾ।