ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸੀਨੀਅਰ ਭਾਜਪਾ ਨੇਤਾ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲੇ ਦੇ ਮਾਮਲੇ ’ਚ ਚਾਰ ਦੋਸ਼ੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ’ਚ ਦੋ ਗ੍ਰਿਫ਼ਤਾਰ ਮੁਲਜ਼ਮ, ਸੈਦੁਲ ਅਮੀਨ ਵਾਸੀ ਅਮਰੋਹਾ (ਯੂਪੀ) ਤੇ ਅਭਿਜੋਤ ਜਾਂਗਰਾ ਵਾਸੀ ਕੁਰੂਕਸ਼ੇਤਰ (ਹਰਿਆਣਾ) ਤੇ ਦੋ ਫਰਾਰ ਮੁਲਜ਼ਮ, ਕੁਲਬੀਰ ਸਿੰਘ ਸਿੱਧੂ ਵਾਸੀ ਯਮੁਨਾਨਗਰ (ਹਰਿਆਣਾ) ਤੇ ਮਨੀਸ਼ ਕਾਕਾ ਰਾਣਾ ਵਾਸੀ ਕਰਨਾਲ (ਹਰਿਆਣਾ) ਸ਼ਾਮਲ ਹਨ।ਚਾਰਜਸ਼ੀਟ ’ਚ, ਐੱਨਆਈਏ ਨੇ ਚਾਰਾਂ ਨੂੰ ਵਿਸਫੋਟਕ ਐਕਟ ਤੇ ਵੱਖ-ਵੱਖ ਧਾਰਾਵਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾ 7 ਅਪ੍ਰੈਲ, 2025 ਦੀ ਰਾਤ ਨੂੰ ਹੋਇਆ ਸੀ। ਕੁਝ ਦਿਨਾਂ ਬਾਅਦ 12 ਅਪ੍ਰੈਲ ਨੂੰ ਐੱਨਆਈਏ ਨੇ ਜਾਂਚ ਆਪਣੇ ਹੱਥਾਂ ’ਚ ਲੈ ਲਈ। ਜਾਂਚ ’ਚ ਪਾਇਆ ਗਿਆ ਕਿ ਕੁਲਬੀਰ ਸਿੰਘ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸੰਪਰਕ ’ਚ ਸੀ ਤੇ ਮਨੀਸ਼ ਉਰਫ਼ ਕਾਕਾ ਰਾਣਾ ਨਾਲ ਮਿਲ ਕੇ, ਪੰਜਾਬ ’ਚ ਪ੍ਰਮੁੱਖ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ।
ਉਸਨੇ ਜਨਤਾ ’ਚ ਦਹਿਸ਼ਤ ਫੈਲਾਉਣ ਤੇ ਜਬਰੀ ਵਸੂਲੀ ਰਾਹੀਂ ਫੰਡ ਇਕੱਠਾ ਕਰਨ ਲਈ ਇਕ ਅੱਤਵਾਦੀ ਗਿਰੋਹ ਵੀ ਬਣਾਇਆ। ਬਾਅਦ ’ਚ ਮਨੀਸ਼ ਨੇ ਸੈਦੁਲ ਅਮੀਨ ਨੂੰ ਇਸ ਸਮੂਹ ’ਚ ਭਰਤੀ ਕੀਤਾ, ਜਿਸਨੇ 7 ਅਪ੍ਰੈਲ ਦੀ ਰਾਤ ਨੂੰ ਸਾਬਕਾ ਮੰਤਰੀ ਦੇ ਘਰ ‘ਤੇ ਗ੍ਰਨੇਡ ਸੁੱਟਿਆ।
ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਸੁੱਟਣ ਦੇ ਮਾਮਲੇ ‘ਚ ਚਾਰ ਲੋਕਾਂ ਵਿਰੁੱਧ ਚਾਰਜਸ਼ੀਟ ਦਾਇਰ…












