ਖਨੌਰੀ : ਨਜ਼ਦੀਕੀ ਪਿੰਡ ਮੰਡਵੀ ਦੇ 8 ਅਕਤੂਬਰ ਨੂੰ ਅਮਰੀਕਾ ਵਿੱਚ ਲਾਪਤਾ ਹੋਏ ਨੌਜਵਾਨ ਕਰਨਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਦੀ ਅਮਰੀਕਾ ਦੀ ਇੱਕ ਨਦੀ ਵਿੱਚੋਂ ਲਾਸ਼ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ।ਕਰਨਦੀਪ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਉਨ੍ਹਾਂ ਆਪਣੀ ਢਾਈ ਕਿੱਲੇ ਜ਼ਮੀਨ ਵੇਚ ਕੇ ਆਪਣੇ ਲੜਕੇ ਕਰਨਦੀਪ ਸਿੰਘ ਨੂੰ ਅਮਰੀਕਾ ਭੇਜਿਆ ਸੀ। ਉਨ੍ਹਾਂ ਅਨੁਸਾਰ ਅਮਰੀਕਾ ਭੇਜਣ ਸਮੇਂ ਕਰਨਦੀਪ ਸਿੰਘ ਦੀ ਉਮਰ ਕਰੀਬ 16 ਸਾਲ ਸੀ ਅਤੇ ਉਸ ਨੇ ਅਜੇ ਗਿਆਰਵੀਂ ਜਮਾਤ ਹੀ ਪਾਸ ਕੀਤੀ ਸੀ। ਉਨ੍ਹਾਂ ਨੂੰ 8 ਅਕਤੂਬਰ ਦੀ ਸਵੇਰ ਨੂੰ ਕਰਨਦੀਪ ਸਿੰਘ ਨੇ ਰੋਜ਼ਾਨਾ ਦੀ ਤਰ੍ਹਾਂ ਉਨ੍ਹਾਂ ਨਾਲ ਮੋਬਾਈਲ ਫੋਨ ‘ਤੇ ਗੱਲ ਕੀਤੀ ਸੀ ਅਤੇ 9 ਅਕਤੂਬਰ ਨੂੰ ਉਸਦਾ ਫੋਨ ਉਡੀਕਦੇ ਰਹੇ ਪਰ ਉਸਦਾ ਫੋਨ ਨਹੀਂ ਆਇਆ।ਚਰਨਜੀਤ ਸਿੰਘ ਅਨੁਸਾਰ ਜਦੋਂ ਉਨ੍ਹਾਂ ਨੇ ਆਪਣੇ ਲੜਕੇ ਕਰਨਦੀਪ ਸਿੰਘ ਨੂੰ ਵਾਰ ਵਾਰ ਫੋਨ ਕੀਤਾ ਤਾਂ ਉਸਦਾ ਮੋਬਾਇਲ ਫੋਨ ਬੰਦ ਆਇਆ ਜਿਸ ‘ਤੇ ਉਨ੍ਹਾਂ ਨੇ ਪਿੰਡ ਦੇ ਹੀ ਅਮਰੀਕਾ ਵਿੱਚ ਰਹਿੰਦੇ ਨੌਜਵਾਨਾਂ ਨਾਲ ਸੰਪਰਕ ਕੀਤਾ ਜਿਸ ਨੇ ਪੁਲਿਸ ਨੂੰ ਕਰਨਦੀਪ ਦੇ ਗੁੰਮਸ਼ੁਦਾ ਹੋਣ ਬਾਰੇ ਜਾਣਕਾਰੀ ਦਿੱਤੀ।ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਅਨੁਸਾਰ ਉਨ੍ਹਾਂ ਦਾ ਮੁੰਡਾ ਚਾਰ ਹੋਰ ਲੜਕਿਆਂ ਨਾਲ ਨਦੀ ਵਾਲੇ ਪਾਸੇ ਨੂੰ ਜਾਣ ਦੀ ਵੀਡੀਓ ਅਮਰੀਕੀ ਪੁਲਿਸ ਦੇ ਹੱਥ ਲੱਗੀ ਹੈ ਅਤੇ ਵਾਪਸੀ ਵਿੱਚ ਉਹੀ ਚਾਰ ਲੜਕੇ ਵੀਡੀਓ ਵਿੱਚ ਵਾਪਸ ਆਉਂਦੇ ਦਿਖਾਈ ਦਿੱਤੇ ਹਨ। ਜਦਕਿ ਕਰਨਦੀਪ ਸਿੰਘ ਉਨ੍ਹਾਂ ਦੇ ਨਾਲ ਨਹੀਂ ਸੀ। ਮੰਗਲਵਾਰ ਸਵੇਰ ਵੇਲੇ ਅਮਰੀਕੀ ਪੁਲਿਸ ਨੂੰ ਕਰਨਦੀਪ ਦੀ ਲਾਸ਼ ਅਮਰੀਕਾ ਦੀ ਇੱਕ ਨਦੀ ਵਿੱਚੋਂ ਮਿਲੀ ਹੈ ਅਤੇ ਪੁਲਿਸ ਨੇ ਕਰਨਦੀਪ ਸਿੰਘ ਦੀ ਲਾਸ਼ ਹਸਪਤਾਲ ਵਿੱਚ ਰੱਖਵਾ ਦਿੱਤੀ ਅਤੇ ਅਮਰੀਕਾ ਪੁਲਿਸ ਅਨੁਸਾਰ ਕਰਨਦੀਪ ਦੀ ਲਾਸ਼ ਦੀ ਹਾਲਤ ਜ਼ਿਆਦਾ ਦੇਰ ਪਾਣੀ ਵਿੱਚ ਰਹਿਣ ਕਾਰਨ ਖਰਾਬ ਹੋ ਚੁੱਕੀ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਲੜਕੇ ਦੀ ਦੇਹ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਜਾਂ ਉਹਨਾਂ ਦੇ ਪਰਿਵਾਰ ਨੂੰ ਅਮਰੀਕਾ ਦੇ ਵੀਜੇ ਦਿੱਤੇ ਜਾਣ ਤਾਂ ਜੋ ਉਹ ਉਥੇ ਜਾ ਕੇ ਆਪਣੇ ਬੱਚੇ ਦੀਆਂ ਅੰਤਿਮ ਕਿਰਿਆਵਾਂ ਕਰ ਸਕਣ।
ਅਮਰੀਕਾ ’ਚ ਲਾਪਤਾ ਹੋਏ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ, ਨਦੀ ‘ਚੋਂ ਮਿਲੀ ਲਾਸ਼…
10 months ago
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,193
- India5,310
- India Entertainment130
- India News3,364
- India Sports228
- KHABAR TE NAZAR3
- LIFE66
- Movies48
- Music84
- New Zealand Local News3,204
- NewZealand3,531
- Punjabi Articules7
- Religion1,154
- Sports226
- Sports220
- Technology32
- Travel55
- Uncategorized63
- World2,453
- World News2,032
- World Sports213












