ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਰੇਮੁਏਰਾ ‘ਚ ਬੀਤੀ ਰਾਤ ਇੱਕ ਘਰ ਵਿੱਚ ਅੱਗ ਲੱਗਣ ਦੀ ਘਟਨਾ ਸਬੰਧੀ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਬੁਲਾਇਆ ਗਿਆ।ਨਿਊਜ਼ੀਲੈਂਡ ਦੇ ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਨੌਂ ਕਰੂ ਅਤੇ ਕਈ ਸਹਾਇਤਾ ਵਾਹਨ ਰਾਤ 1 ਵਜੇ ਦੇ ਕਰੀਬ ਹੁਪੁਆ ਸਟ੍ਰੀਟ, ਰੇਮੁਏਰਾ ‘ਤੇ ਸਥਿਤ ਇੱਕ ਘਰ ਵਿੱਚ ਲੱਗੀ ਅੱਗ ਤੇ ਕਾਬੂ ਪਾਉਣ ਲਈ ਮੌਕੇ ‘ਤੇ ਪਹੁੰਚੇ।ਟੀਮ ਵੱਲੋਂ ਅੱਗ ‘ਤੇ ਕਾਬੂ ਲਿਆ ਗਿਆ ਅਤੇ ਘਰ ਵਿੱਚ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ ਇਹਨਾਂ ਵਿੱਚ ਕੁੱਝ ਨੂੰ ਮਾਮੂਲੀ ਸੱਟਾਂ ਲੱਗੀਆਂ ਉਹਨਾਂ ਦਾ ਇਲਾਜ ਕੀਤਾ ਗਿਆ।ਅੱਗ। ਲੱਗਣ ਸਬੰਧੀ ਜਾਂਚਕਰਤਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਆਕਲੈਂਡ ਸਿਟੀ ਸੈਂਟਰ ਵਿੱਚ ਇੱਕ 15-ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਸਵੇਰੇ 5 ਵਜੇ ਦੇ ਕਰੀਬ ਇੱਕ ਨਿੱਜੀ ਸਮੋਕ ਅਲਾਰਮ ਵੱਜਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਵੀ ਬੁਲਾਇਆ ਗਿਆ ਸੀ।
ਆਕਲੈਂਡ ਦੇ ਰੇਮੁਏਰਾ ‘ਚ ਬੀਤੀ ਰਾਤ ਇੱਕ ਘਰ ਨੂੰ ਲੱਗੀ ਅੱਗ….












