Home » ਆਕਲੈਂਡ ਪੁਲਿਸ ਨੂੰ ਹੈ ਇਸ 50 ਸਾਲਾ ਵਿਅਕਤੀ ਦੀ ਭਾਲ….
Home Page News New Zealand Local News NewZealand

ਆਕਲੈਂਡ ਪੁਲਿਸ ਨੂੰ ਹੈ ਇਸ 50 ਸਾਲਾ ਵਿਅਕਤੀ ਦੀ ਭਾਲ….

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਪੁਲਿਸ ਜਨਤਾ ਨੂੰ ਨੌਰਮਨ ਟੈਲੋ, 50, ਦੇ ਠਿਕਾਣੇ ਬਾਰੇ ਜਾਣਕਾਰੀ ਦੇਣ ਦੀ ਅਪੀਲ ਕਰ ਰਹੀ ਹੈ, ਜਿਸਦੀ ਗ੍ਰਿਫਤਾਰੀ ਲਈ ਵਾਰੰਟ ਹੈ।ਪੁਲਿਸ ਦਾ ਮੰਨਣਾ ਹੈ ਕਿ ਕਿਸੇ ਕੋਲ ਉਸਦੇ ਠਿਕਾਣੇ ਬਾਰੇ ਜਾਣਕਾਰੀ ਹੋ ਸਕਦੀ ਹੈ। ਟੈਲੋ ਨੂੰ ਆਕਲੈਂਡ ਦੇ ਵਿਸ਼ਾਲ ਖੇਤਰ ਵਿੱਚ ਹੀ ਕਿਤੇ ਰਹਿ ਰਿਹਾ ਮੰਨਿਆ ਜਾਦਾ ਹੈ।ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਉਸ ਕੋਲ ਨਾ ਜਾਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਇਸਦੀ ਬਜਾਏ ਤੁਰੰਤ 111 ‘ਤੇ ਕਾਲ ਕਰਨ ਅਤੇ ਫਾਈਲ ਨੰਬਰ 241018/9095 ਦਾ ਹਵਾਲਾ ਦੇ ਪੁਲਿਸ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ।ਵਿਕਲਪਕ ਤੌਰ ‘ਤੇ, ਕ੍ਰਾਈਮ ਸਟੌਪਰਸ ਨੂੰ 0800 555 111 ‘ਤੇ ਗੁਮਨਾਮ ਤੌਰ ‘ਤੇ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।