Home » ਉਮਰ ਕੈਦ ਕੱਟ ਰਹੇ ਆਸਾਰਾਮ ਨੂੰ ਵੱਡੀ ਰਾਹਤ, ਰਾਜਸਥਾਨ ਹਾਈ ਕੋਰਟ ਨੇ ਦਿੱਤੀ ਛੇ ਮਹੀਨੇ ਦੀ ਜ਼ਮਾਨਤ…
Home Page News India India News

ਉਮਰ ਕੈਦ ਕੱਟ ਰਹੇ ਆਸਾਰਾਮ ਨੂੰ ਵੱਡੀ ਰਾਹਤ, ਰਾਜਸਥਾਨ ਹਾਈ ਕੋਰਟ ਨੇ ਦਿੱਤੀ ਛੇ ਮਹੀਨੇ ਦੀ ਜ਼ਮਾਨਤ…

Spread the news


ਆਪਣੇ ਹੀ ਆਸ਼ਰਮ ਦੀ ਨਾਬਾਲਿਗ ਵਿਦਿਆਰਥਣ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਜੋਧਪੁਰ ਸੈਂਟਰਲ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਰਾਜਸਥਾਨ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਮੈਡੀਕਲ ਗਰਾਊਂਡ ’ਤੇ ਆਸਾਰਾਮ ਨੂੰ ਹਾਈ ਕੋਰਟ ਤੋਂ ਛੇ ਮਹੀਨੇ ਦੀ ਰੈਗੂਲਰ ਜ਼ਮਾਨਤ ਮਨਜ਼ੂਰ ਕੀਤੀ ਹੈ। ਹੁਣ ਇਸ ਵਾਰੀ ਜ਼ਮਾਨਤ ਦੌਰਾਨ ਉਸਦੇ ਨਾਲ ਪੁਲਿਸ ਨਾਲ ਨਹੀਂ ਰਹੇਗੀ।ਇਸ ਵਾਰੀ ਹਾਈ ਕੋਰਟ ਨੇ ਆਸਾਰਾਮ ਦੀ ਸਿਹਤ ਦੀ ਹਾਲਤ ਨੂੰ ਦੇਖਦੇ ਹੋਏ ਜ਼ਮਾਨਤ ਦੇ ਸਮੇਂ ’ਚ ਉਸਦੇ ਨਾਲ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਰੱਖਣ ਦੀ ਸ਼ਰਤ ਹਟਾ ਦਿੱਤੀ ਹੈ। ਆਸਾਰਾਮ ਛੇ ਮਹੀਨੇ ਤੱਕ ਜੇਲ੍ਹ ਤੋਂ ਬਾਹਰ ਰਹੇਗਾ। ਆਸਾਰਾਮ ਰੈਗੂਲਰ ਜ਼ਮਾਨਤ ਲਈ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਸੀ। ਰਾਜਸਥਾਨ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਤੇ ਜਸਟਿਸ ਸੰਗੀਤਾ ਸ਼ਰਮਾ ਦੇ ਡਵੀਜ਼ਨ ਬੈਂਚ ’ਚ ਆਸਾਰਾਮ ਦੀ ਹਾਲਤ ਨੂੰ ਦੇਖਦੇ ਹੋਏ ਉਸਦੇ ਵੱਲੋਂ ਰੈਗੂਲਰ ਜ਼ਮਾਨਤ ਲਈ ਅਪਲਾਈ ਕੀਤਾ ਗਿਆ ਸੀ।