Home » ਅਮਰੀਕਾ ਚ’ 2 ਨਵੰਬਰ ਨੂੰ 1 ਘੰਟਾ ਪਿੱਛੇ ਹੋਣਗੀਆਂ ਘੜੀਆਂ…
Home Page News World World News

ਅਮਰੀਕਾ ਚ’ 2 ਨਵੰਬਰ ਨੂੰ 1 ਘੰਟਾ ਪਿੱਛੇ ਹੋਣਗੀਆਂ ਘੜੀਆਂ…

Spread the news

ਅਮਰੀਕਾ ਚ’ ਹਰ ਸਾਲ ਚ’ ਦੋ ਵਾਰੀ ਘੜੀਆਂ ਦੀ ਇਕ ਘੰਟਾ ਅੱਗੇ ਪਿੱਛੇ ਤਬਦੀਲੀ ਹੁੰਦੀ ਹੈ।  ਅਮਰੀਕਾ ‘ਚ ਨਵੰਬਰ ਮਹੀਨੇ ਦੀ 2 ਤਰੀਕ ਨੂੰ ਸਮੇਂ ‘ਚ ਤਬਦੀਲੀ ਕੀਤੀ ਜਾ ਰਹੀ ਹੈ। ਇਸ ਦੌਰਾਨ ਘੜੀਆਂ ਦਾ ਸਮਾਂ ਇਕ ਘੰਟਾ ਪਿੱਛੇ ਹੋ ਜਾਵੇਗਾ। ਇਹ ਸਮਾਂ 1 ਤੇ 2 ਨਵੰਬਰ ਦੀ ਵਿਚਕਾਰਲੀ ਰਾਤ ਨੂੰ 2 :00 ਵਜੇ ਬਦਲੇਗਾ। ਅਮਰੀਕਾ, ਕੈਨੇਡਾ ਦੀਆਂ ਬਹੁਤੀਆਂ ਸਟੇਟਾਂ ਵਿਚ ਸਾਲ ਵਿਚ ਦੋ ਵਾਰੀ ਘੜੀਆਂ ਦੇ ਸਮੇਂ ਵਿਚ ਤਬਦੀਲੀ ਕੀਤੀ ਜਾਂਦੀ ਹੈ। ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਘੜੀਆਂ ਦੀਆਂ ਸੂਈਆਂ 1 ਘੰਟੇ ਅੱਗੇ ਕਰਨੀਆਂ ਪੈਂਦੀਆਂ ਹਨ। ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ ਦੂਜੀ ਵਾਰ ਸਮੇਂ ਵਿਚ ਤਬਦੀਲੀ ਹੁੰਦੀ ਹੈ। ਇਸ ਮੌਕੇ ਘੜੀਆਂ ਦੀਆਂ ਸੂਈਆਂ ਇਕ ਘੰਟਾ ਪਿੱਛੇ ਕਰਨੀ ਪੈਂਦੀਆਂ ਹਨ। ਸੋ ਇਸ ਵਾਰ 2:00 ਨਵੰਬਰ, ਦਿਨ ਐਤਵਾਰ ਨੂੰ ਸਮੇਂ ਵਿਚ ਤਬਦੀਲੀ ਹੋਵੇਗੀ। ਉਸ ਦਿਨ ਸਮੂਹ ਅਮਰੀਕਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਦੀਆਂ ਸੂਈਆਂ ਇੱਕ ਘੰਟਾ ਪਿੱਛੇ ਕਰਨੀਆਂ ਪੈਣਗੀਆਂ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੀ ਘੜੀ ਵਿਚ ਤੜਕੇ ਸਵੇਰ ਦੇ 5 :00 ਵੱਜੇ ਹੋਏ ਹਨ, ਤਾਂ ਉਸ ਨੂੰ 1 ਘੰਟੇ ਦਾ ਸਮਾਂ ਪਿੱਛੇ ਕਰਕੇ 4:00  ਵਜੇ ਸੈੱਟ ਕਰਨਾ ਪਵੇਗਾ।