Home » ਗੀਤਕਾਰ ਮੰਗਲ ਹਠੂਰ ਦੀ ਬੇਟੀ ਦਾ ਹੋਇਆ ਵਿਆਹ,ਪ੍ਰਸਿੱਧ ਕਲਾਕਾਰਾਂ ਸਮੇਤ ਪਹੁੰਚੀਆਂ ਨਾਮਵਰ ਹਸਤੀਆਂ….
Entertainment Home Page News India India News World

ਗੀਤਕਾਰ ਮੰਗਲ ਹਠੂਰ ਦੀ ਬੇਟੀ ਦਾ ਹੋਇਆ ਵਿਆਹ,ਪ੍ਰਸਿੱਧ ਕਲਾਕਾਰਾਂ ਸਮੇਤ ਪਹੁੰਚੀਆਂ ਨਾਮਵਰ ਹਸਤੀਆਂ….

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਮਾਤਾ ਹਰਮੀਤ ਕੌਰ ਮੰਗਲ ਦੀ ਬੇਟੀ ਅੰਮ੍ਰਿਤ ਕੌਰ ਮੰਗਲ ਦਾ ਸ਼ੁਭ ਵਿਆਹ ਜਲੰਧਰ ਦੇ ਪ੍ਰਸਿੱਧ ਕਾਰੋਬਾਰੀ ਸਰਦਾਰ ਮੇਜਰ ਸਿੰਘ ਅਤੇ ਅਮਨਜੀਤ ਕੌਰ ਦੇ ਬੇਟੇ ਕਾਕਾ ਇੰਦਰਜੋਤ ਸਿੰਘ ਨਾਲ ਸੰਪੰਨ ਹੋਇਆ।ਮੰਗਲ ਪਰਿਵਾਰ ਦੀਆਂ ਖੁਸ਼ੀਆਂ ‘ਚ ਸ਼ਾਮਲ ਹੋਣ ਲਈ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ,ਕਮਲ ਹੀਰ,ਰਣਜੀਤ ਬਾਵਾ,ਰਵਿੰਦਰ ਗਰੇਵਾਲ,ਹਰਜੀਤ ਹਰਮਨ,ਗਾਇਕਾ ਰੁਪਿੰਦਰ ,ਹਾਂਡਾ,ਪਰਮਿੰਦਰ ਪਾਰਸ,ਕਮੇਡੀਅਨ ਭੋਟੂ ਸ਼ਾਹ,ਚਾਚਾ ਬਿਸ਼ਨਾ ਟੀਮ, ਤੋਂ ਇਲਾਵਾ ਪੰਜਾਬ ਦੀਆਂ ਮਹਾਨ ਸਖਸੀਅਤਾਂ ਪਹੁੰਚੀਆਂ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਇੰਨਾ ਤੋਂ ਇਲਾਵਾ ਮਹਿੰਦਰ ਭਗਤ (MLA ਆਮ ਆਦਮੀ ਪਾਰਟੀ) ਦੀਪਕ ਬਾਲੀ (ਆਮ ਆਦਮੀ ਪਾਰਟੀ) ਸ਼ੀਤਲ ਵਿੱਜ ਜੀ ,ਸੁਰਿੰਦਰਜੀਤ ਸਿੰਘ ਮੰਡ (IPS) ਨਿਰਮਲਜੀਤ ਸਿੰਘ ਸਹੋਤਾ (AIG ਪੰਜਾਬ ਪੁਲਿਸ)ਡਾਕਟਰ ਛੰਮੀ ਟਾਂਡਾ,ਡਾਕਟਰ ਹਰਦੀਪ ਸਹੋਤਾ ( MD) ਡਾਕਟਰ ਜਗਤਾਰ ਅਤੇ ਅਮਰੀਕਾ,ਕਨੇਡਾ,ਆਸਟ੍ਰੇਲੀਆ,ਇੰਗਲੈਂਡ,ਥਾਈਲੈਂਡ,ਇਟਲੀ ਅਤੇ ਹੋਰ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਮਿੱਤਰਾਂ ਰਿਸ਼ਤੇਦਾਰਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।