Home » ਹਾਕਸ-ਬੇਅ ਇਲਾਕੇ ‘ਚ ਦੋ ਮਹਿਲਾਵਾਂ ਨਾਲ ਬਲਾਤਕਾਰ ਮਾਮਲੇ ‘ਚ ਭਾਰਤੀ ਮੂਲ ਦੇ ਠੇਕੇਦਾਰ ਨੂੰ ਹੋਈ ਕੈਦ….
Home Page News India New Zealand Local News NewZealand World

ਹਾਕਸ-ਬੇਅ ਇਲਾਕੇ ‘ਚ ਦੋ ਮਹਿਲਾਵਾਂ ਨਾਲ ਬਲਾਤਕਾਰ ਮਾਮਲੇ ‘ਚ ਭਾਰਤੀ ਮੂਲ ਦੇ ਠੇਕੇਦਾਰ ਨੂੰ ਹੋਈ ਕੈਦ….

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਹੈਸਟਿੰਗਜ਼ (ਨੈਪੀਅਰ): ਹੌਕਸ ਬੇ ਦੇ ਇੱਕ ਬਾਗਬਾਨੀ ਠੇਕੇਦਾਰ ਪਰਮਿੰਦਰ ਸਿੰਘ ਨੂੰ ਦੋ ਵਿਦੇਸ਼ੀ ਮਹਿਲਾਵਾਂ ਨਾਲ ਬਲਾਤਕਾਰ ਅਤੇ ਸ਼ੋਸ਼ਣ ਦੇ ਦੋਸ਼ਾਂ ‘ਚ 14 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ ਹੈ।46 ਸਾਲਾ ਸਿੰਘ, ਜੋ ਕਿ ਵਰਕ ਫੋਰਸ J&B ਲਿਮਿਟੇਡ ਦਾ ਡਾਇਰੈਕਟਰ ਅਤੇ ਮਾਲਕ ਸੀ ਨੂੰ ਨੈਪੀਅਰ ਜ਼ਿਲ੍ਹਾ ਅਦਾਲਤ ‘ਚ ਦੋਸ਼ੀ ਕਰਾਰ ਦਿੱਤਾ ਗਿਆ।
ਉਸ ਨੂੰ ਪੰਜ ਦੋਸ਼ ਬਲਾਤਕਾਰ ਦੇ, ਦੋ ਜਿਨਸੀ ਉਲੰਘਣਾ ਦੇ, ਇੱਕ ਸੁੱਤੀ ਕਰਨ (ਸਟੂਪੀਫਾਈ) ਦੇ ਅਤੇ ਦੋ ਅਸਥਾਈ ਕਰਮਚਾਰੀਆਂ ਦੇ ਸ਼ੋਸ਼ਣ ਦੇ ਦੋਸ਼ਾਂ ‘ਚ ਦੋਸ਼ੀ ਪਾਇਆ ਗਿਆ ਸੀ।
ਸਿੰਘ ਨੇ ਇੱਕ ਵੀਅਤਨਾਮੀ ਅਤੇ ਇੱਕ ਅਰਜਨਟੀਨੀ ਮਹਿਲਾ ਨਾਲ ਦੁਰਵਿਵਹਾਰ ਕੀਤਾ। ਦੋਵੇਂ ਵਿਦੇਸ਼ੀ ਹੋਣ ਕਰਕੇ ਬਹੁਤ ਨਾਜ਼ੁਕ ਹਾਲਾਤਾਂ ਵਿੱਚ ਸਨ।ਅਦਾਲਤ ਨੇ ਸਿੰਘ ਨੂੰ 14 ਸਾਲ ਅਤੇ ਦੋ ਮਹੀਨਿਆਂ ਦੀ ਕੈਦ ਦੀ ਸਜ਼ਾ ਦੇਣ ਨਾਲ ਨਾਲ ਘੱਟੋ-ਘੱਟ ਸੱਤ ਸਾਲ ਦੀ ਨਾ-ਪੈਰੋਲ ਮਿਆਦ ਵੀ ਨਿਰਧਾਰਤ ਕੀਤੀ।