ਪਿਛਲੇ ਸਮੇਂ ਦੌਰਾਨ ਜੰਮੂ ਕਸ਼ਮੀਰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਭਾਰਤ ਪਾਕ ਕੌਮਾਂਤਰੀ ਸਰਹੱਦ ਤੇ ਬੀਐੱਸਐੱਫ ਦੇ ਜਵਾਨ ਪੂਰੀ ਤਰ੍ਹਾਂ ਮੁਸਤੈਦ ਸਨ, ਉੱਥੇ ਸੋਮਵਾਰ ਦੇਰ ਸ਼ਾਮ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਪੰਜਾਬ ਭਰ ਵਿੱਚ ਰੈਡ ਅਲਰਟ ਹੋਣ ਤੋਂ ਬਾਅਦ ਭਾਰਤ-ਪਾਕਿਸਤਾਨ ਦੀ ਸਰਹੱਦ ਤੇ ਵੀ ਬੀਐੱਸਐੱਫ ਰੈਡ ਅਲਰਟ ਤੇ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅਧੀਨ ਆਉਂਦੀ 136 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਤੋਂ ਇਲਾਵਾ ਪੰਜਾਬ ਫਰੰਟੀਅਰ ਅਧੀਨ ਆਉਂਦੀ 553 ਕਿਲੋਮੀਟਰ ਸਰਹੱਦ ਤੇ ਬੀਐੱਸਐੱਫ ਦੇ ਮਹਿਲਾ ਅਤੇ ਪੁਰਸ਼ ਜਵਾਨ ਦਿੱਲੀ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੋਰ ਚੌਕਸ ਹੋ ਕੇ ਪੰਜਾਬ ਦੀ ਸਰਹੱਦ ਤੇ ਦੇਸ਼ ਵਿਰੋਧੀ ਅਨਸਰਾਂ ਤੇ ਤਿੱਖੀ ਨਜ਼ਰ ਰੱਖੀ ਬੈਠੇ ਹਨ।ਇੱਥੇ ਦੱਸਣ ਯੋਗ ਹੈ ਕਿ ਜੰਮੂ ਕਸ਼ਮੀਰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸ਼ੁਰੂ ਹੋਏ ਆਪਰੇਸ਼ਨ ਸਿੰਧੂਰ ਉਪਰੰਤ ਭਾਰਤ ਪਾਕ ਨਾਲ ਲੱਗਦੀ ਸਰਹੱਦ ਤੇ ਬੀਐੱਸਐੱਫ ਦੇ ਜਵਾਨ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਪੂਰੀ ਤਰ੍ਹਾਂ ਚੌਕਸੀ ਵਰਤੀ ਜਾ ਰਹੀ ਸੀ। ਇਸ ਸਬੰਧੀ ਬੀਐੱਸਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਦੇਸ਼ ਦੀ ਸਰਹੱਦ ਤੇ ਤੈਨਾਤ ਬੀਐੱਸਐੱਫ ਦੇ ਜਵਾਨ ਪੂਰੀ ਤਰ੍ਹਾਂ ਮੁਸਤੈਦ ਹਨ ਅਤੇ ਦੇਸ਼ ਵਿਰੋਧੀ ਅਨਸਰਾਂ ਤੇ ਤਿੱਖੀ ਨਜ਼ਰ ਰੱਖੀ ਬੈਠੇ ਹਨ। ਬੀਐੱਸਐੱਫ ਦੇ ਸੂਤਰਾਂ ਹੋਣ ਦਾ ਕਹਿਣਾ ਹੈ ਕਿ ਸਰਹੱਦ ਤੇ ਇਸ ਵੇਲੇ ਅਭਿਆਸ ਕਾਮਯਾਬ ਵੀ ਚੱਲ ਰਿਹਾ ਹੈ ਤੇ ਸਰਹੱਦ ਤੇ ਜਵਾਨ ਪੂਰੇ ਅਲਰਟ ਹਨ।
ਦਿੱਲੀ ਬੰਬ ਧਮਾਕੇ ਤੋਂ ਬਾਅਦ ਭਾਰਤ-ਪਾਕ ਸਰਹੱਦ ਤੇ ਬੀਐੱਸਐੱਫ ਨੇ ਵਧਾਈ ਚੌਕਸੀ…












