Home » ਸਿਡਨੀ ‘ਚ ਭਾਰਤੀ ਮੂਲ ਦੀ ਗਰਭਵਤੀ ਮਹਿਲਾ ਤੇਜ਼ ਰਫਤਾਰ ਕਾਰ ਦੀ ਟੱਕਰ ਦੌਰਾਨ ਹਲਾਕ….
Home Page News India World World News

ਸਿਡਨੀ ‘ਚ ਭਾਰਤੀ ਮੂਲ ਦੀ ਗਰਭਵਤੀ ਮਹਿਲਾ ਤੇਜ਼ ਰਫਤਾਰ ਕਾਰ ਦੀ ਟੱਕਰ ਦੌਰਾਨ ਹਲਾਕ….

Spread the news

ਸਿਡਨੀ ਦੇ Hornsby ਇਲਾਕੇ ਵਿੱਚ 33 ਸਾਲਾਂ ਸਮਾਨਵਿਥਾ ਧਰੇਸ਼ਵਰ ਦੀ ਮੌਤ ਨੇ ਸਾਰੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।ਸ਼ੁਕਰਵਾਰ 14 ਨਵੰਬਰ ਨੂੰ ਆਪਣੇ ਤਿੰਨ ਸਾਲਾਂ ਬੱਚੇ ਅਤੇ ਪਤੀ ਨਾਲ ਸ਼ਾਮ ਨੂੰ ਸੈਰ ਕਰ ਰਹੀ ਸੀ । Hornsby ਸ਼ਟੇਸ਼ਨ ਦੇ ਨੇੜੇ ਉਹ ਜਦ ਸੜਕ ਪਾਰ ਕਰਨ ਲੱਗੀ ਤਾਂ ਤੇਜ਼ ਆਉਂਦੀ ਕਾਰ ਨੇ ਟੱਕਰ ਮਾਰ ਦਿੱਤੀ । ਇਹ ਟੱਕਰ ਇਨੀ ਭਿਆਨਕ ਸੀ ਕਿ ਧਰੇਸ਼ਵਰ ਦੀ ਸੁੱਧ ਬੁੱਧ ਗਵਾ ਦਿੱਤੀ ।ਐਬੂਲੈਂਸ ਨੇ ਮੌਕੇ ਤੇ ਪਹੁੰਚ ਕੇ ਉਸਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ।

ਇਸ ਘਟਨਾ ਵਿੱਚ ਧਰੇਸ਼ਵਰ ਦੇ ਨਾਲ-ਨਾਲ ਉਸ ਦੇ ਅੰਦਰ ਪਲ ਰਹੇ ਬੱਚੇ ਦੀ ਵੀ ਮੌਤ ਹੋ ਗਈ, ਜਿਸ ਨੇ ਕਿ ਕੁਝ ਹਫਤਿਆਂ ਵਿਚ ਇਹ ਦੁਨੀਆਂ ਦੇਖਣੀ ਸੀ।

ਪੁਲਿਸ ਮੁਤਾਬਕ ਹਾਦਸੇ ਵਿੱਚ ਕਥਿਤ ਦੋਸ਼ੀ ਡਰਾਈਵਰ 19 ਸਾਲਾਂ Aaron Papazoglu ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕੱਲ੍ਹ ਦੇ ਦਿਨ ਸਥਾਨਕ ਅਦਾਲਤ ਵਿੱਚ ਪੇਸ਼ੀ ਦੌਰਾਨ ਉਸਦੀ ਜਮਾਨਤ ਵੀ ਰੱਦ ਕਰ ਦਿੱਤੀ ਗਈ ਹੈ ⁠।