Home » ਵੈਲਿੰਗਟਨ ਤੋਂ ਲਾਪਤਾ ਚੱਲ ਰਹੀ 14 ਲੜਕੀ ਦੀ ਭਾਲ ਲਈ ਅਪੀਲ….
Home Page News New Zealand Local News NewZealand

ਵੈਲਿੰਗਟਨ ਤੋਂ ਲਾਪਤਾ ਚੱਲ ਰਹੀ 14 ਲੜਕੀ ਦੀ ਭਾਲ ਲਈ ਅਪੀਲ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਸੈਂਟਰਲ ਵੈਲਿੰਗਟਨ ਤੋਂ ਲਾਪਤਾ ਚੱਲ ਰਹੀ ਸਹਾਨਾ ਨਾਮ ਦੀ 14 ਸਾਲਾ ਲੜਕੀ ਨੂੰ ਲੱਭਣ ਲਈ ਪੁਲਿਸ ਵੱਲੋਂ ਭਾਈਚਾਰੇ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ।
ਸਹਾਨਾ ਦੇ ਕੱਲ੍ਹ ਦੁਪਹਿਰ ਨੂੰ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ ਅਤੇ ਉਸਨੂੰ ਆਖਰੀ ਵਾਰ ਕੱਲ੍ਹ ਸ਼ਾਮ 5.30 ਵਜੇ ਦੇ ਕਰੀਬ ਟੀਨਾਕੋਰੀ ਰੋਡ ਦੇ ਨੇੜੇ ਦੇਖਿਆ ਗਿਆ ਸੀ।ਪੁਲਿਸ ਅਤੇ ਸਹਾਨਾ ਦਾ ਪਰਿਵਾਰ ਉਸਦੀ ਭਲਾਈ ਲਈ ਚਿੰਤਤ ਹਨ ਜੇ ਕੋਈ ਉਸ ਨੂੰ ਵੇਖ ਦਾ ਹੈ ਜਾਂ ਉਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।