Home » ਪੰਜਾਬ ’ਚ ਇਸ ਦਿਨ ਤੋਂ ਸੀਤ ਲਹਿਰ ਚੱਲਣ ਦੀ ਸੰਭਾਵਨਾ, ਵਿਭਾਗ ਨੇ ਕੀਤਾ ਜਾਰੀ ਯੈਲੋ ਅਲਰਟ…
Home Page News India India News

ਪੰਜਾਬ ’ਚ ਇਸ ਦਿਨ ਤੋਂ ਸੀਤ ਲਹਿਰ ਚੱਲਣ ਦੀ ਸੰਭਾਵਨਾ, ਵਿਭਾਗ ਨੇ ਕੀਤਾ ਜਾਰੀ ਯੈਲੋ ਅਲਰਟ…

Spread the news


ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਸ਼ੁੱਕਰਵਾਰ ਨੂੰ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਵੀਰਵਾਰ ਨੂੰ ਸੂਬੇ ਦੇ ਕਈ ਖੇਤਰਾਂ ’ਚ ਸਵੇਰੇ ਧੁੰਦ ਛਾਈ ਰਹੀ। ਦਿਨ ’ਚ ਹਲਕੀ ਧੁੱਪ ਦੇ ਨਾਲ ਠੰਢਕ ਦਾ ਅਹਿਸਾਸ ਹੋਇਆ।ਜ਼ਿਲ੍ਹਾ ਮਾਨਸਾ ’ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 27.7 ਡਿਗਰੀ ਸੈਲਸੀਅਸ, ਰੋਪੜ ਤੇ ਮੋਹਾਲੀ ’ਚ 26.7, ਬਠਿੰਡਾ ’ਚ 26.2, ਹੁਸ਼ਿਆਰਪੁਰ ਤੇ ਰੂਪਨਗਰ ’ਚ 25.4 ਤੇ ਲੁਧਿਆਣਾ ’ਚ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਤ ਦਾ ਤਾਪਮਾਨ ਫ਼ਰੀਦਕੋਟ ’ਚ ਸਭ ਤੋਂ ਘੱਟ 3.5 ਡਿਗਰੀ ਸੈਲਸੀਅਸ, ਬਠਿੰਡਾ ’ਚ 5.6, ਅੰਮ੍ਰਿਤਸਰ ’ਚ 5.9 ਤੇ ਲੁਧਿਆਣਾ ’ਚ 6.65 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।ਵੀਰਵਾਰ ਨੂੰ ਲੁਧਿਆਣਾ ’ਚ ਸਵੇਰੇ ਧੁੰਦ ਰਹੀ ਤੇ ਪੂਰਾ ਦਿਨ ਹਲਕੀ ਧੁੱਪ ਦੇ ਨਾਲ ਠੰਢੀ ਹਵਾ ਚੱਲੀ। ਪਿਛਲੇ 24 ਘੰਟੇ ’ਚ ਸੂਬੇ ਦਾ ਔਸਤ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ ਹੈ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ, ਸ਼ੁੱਕਰਵਾਰ ਨੂੰ ਕੁਝ ਹਿੱਸਿਆਂ ’ਚ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਦਿਨ ’ਚ ਠੰਢਕ ਬਣੀ ਰਹੇਗੀ। 29 ਨਵੰਬਰ ਤੋਂ 23 ਦਸੰਬਰ ਤੱਕ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।