ਦੇਸ਼ ਦੇ ਜਾਣੇ-ਮਾਣੇ ਉਦਯੋਗਪਤੀ ਅਨਿਲ ਅੰਬਾਨੀ ਦੇ ਬੇਟੇ ਜੈ ਅਨਮੋਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੀਬੀਆਈ (CBI) ਨੇ ਉਨ੍ਹਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਜੈ ਅਨਮੋਲ ‘ਤੇ 228 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਹੈ।ਕੇਂਦਰੀ ਜਾਂਚ ਏਜੰਸੀ ਨੇ ਜੈ ਅਨਮੋਲ ਸਮੇਤ ਰਿਲਾਇੰਸ ਹੋਮ ਫਾਈਨਾਂਸ ਲਿਮਟਿਡ (RHFL) ਖਿਲਾਫ ਕੇਸ ਦਰਜ ਕੀਤਾ ਹੈ। ਜੈ ਅਨਮੋਲ ਅਤੇ ਉਨ੍ਹਾਂ ਦੀ ਕੰਪਨੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਯੂਨੀਅਨ ਬੈਂਕ ਆਫ ਇੰਡੀਆ ਨਾਲ ਧੋਖਾਧੜੀ ਕੀਤੀ ਹੈ, ਜਿਸ ਨਾਲ ਬੈਂਕ ਨੂੰ 228 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।ਬੈਂਕ ਨੇ ਦਰਜ ਕਰਵਾਈ ਸ਼ਿਕਾਇਤ
ਯੂਨੀਅਨ ਬੈਂਕ ਆਫ ਇੰਡੀਆ ਨੇ ਇਸ ਮਾਮਲੇ ਦੀ ਸ਼ਿਕਾਇਤ CBI ਨੂੰ ਕੀਤੀ ਸੀ, ਜਿਸ ਤੋਂ ਬਾਅਦ ਜਾਂਚ ਏਜੰਸੀ ਨੇ ਮਾਮਲੇ ‘ਤੇ ਨੋਟਿਸ ਲਿਆ ਹੈ। ਇਸ ਕੇਸ ਵਿੱਚ RHFL ਦੇ ਦੋਵੇਂ ਡਾਇਰੈਕਟਰਾਂ ਜੈ ਅਨਮੋਲ ਅਤੇ ਰਵਿੰਦਰ ਸ਼ਰਦ ਸੁਧਾਕਰ ਦਾ ਨਾਮ ਸ਼ਾਮਲ ਹੈ।
ਕੀ ਹੈ ਪੂਰਾ ਮਾਮਲਾ?
CBI ਵਿੱਚ ਦਰਜ ਮਾਮਲੇ ਅਨੁਸਾਰ, RHFL ਕੰਪਨੀ ਨੇ ਬੈਂਕ ਤੋਂ 450 ਕਰੋੜ ਰੁਪਏ ਦਾ ਲੋਨ ਲਿਆ ਸੀ। ਇਹ ਲੋਨ ਮੁੰਬਈ ਸਥਿਤ SCF ਬ੍ਰਾਂਚ ਤੋਂ ਲਿਆ ਗਿਆ ਸੀ। ਲੋਨ ਦਿੰਦੇ ਸਮੇਂ ਬੈਂਕ ਨੇ ਕੰਪਨੀ ਸਾਹਮਣੇ ਕੁਝ ਸ਼ਰਤਾਂ ਰੱਖੀਆਂ ਸਨ, ਜਿਸ ਵਿੱਚ ਸਮੇਂ ਸਿਰ ਲੋਨ ਦੀ ਅਦਾਇਗੀ ਕਰਨਾ, ਸਿਕਿਓਰਿਟੀ ਜਮ੍ਹਾਂ ਕਰਨਾ ਅਤੇ ਸਮੇਂ ‘ਤੇ ਜ਼ਰੂਰੀ ਦਸਤਾਵੇਜ਼ ਦੇਣਾ ਵਰਗੀਆਂ ਚੀਜ਼ਾਂ ਸ਼ਾਮਲ ਸਨ।
ਲੋਨ ਦੀ ਰਕਮ NPA ਘੋਸ਼ਿਤ
ਬੈਂਕ ਦਾ ਦੋਸ਼ ਹੈ ਕਿ ਕੰਪਨੀ ਸਮੇਂ ਸਿਰ ਕਿਸ਼ਤਾਂ ਨਹੀਂ ਚੁਕਾ ਸਕੀ। 20 ਸਤੰਬਰ 2019 ਨੂੰ ਬੈਂਕ ਨੇ ਇਸਨੂੰ NPA (Non Performing Asset) ਘੋਸ਼ਿਤ ਕਰ ਦਿੱਤਾ ਸੀ। ਜਾਂਚ ਵਿੱਚ ਪਤਾ ਲੱਗਾ ਕਿ ਬੈਂਕ ਤੋਂ ਲਏ ਗਏ ਪੈਸਿਆਂ ਦੀ ਗਲਤ ਤਰੀਕੇ ਨਾਲ ਵਰਤੋਂ ਕੀਤੀ ਗਈ ਹੈ।
ਬੈਂਕ ਦੇ ਅਨੁਸਾਰ, “ਕੰਪਨੀ ਦੇ ਡਾਇਰੈਕਟਰਾਂ ਨੇ ਬੈਂਕ ਨਾਲ ਧੋਖਾਧੜੀ ਕਰਦੇ ਹੋਏ ਹੋਰ ਚੀਜ਼ਾਂ ਲਈ ਪੈਸੇ ਦੀ ਵਰਤੋਂ ਕੀਤੀ। ਜਿਨ੍ਹਾਂ ਕਾਰਨਾਂ ਕਰਕੇ ਲੋਨ ਲਿਆ ਗਿਆ ਸੀ, ਪੈਸਿਆਂ ਨੂੰ ਉਨ੍ਹਾਂ ਵਿੱਚ ਲਗਾਉਣ ਦੀ ਬਜਾਏ ਹੋਰ ਚੀਜ਼ਾਂ ਵਿੱਚ ਨਿਵੇਸ਼ ਕੀਤਾ ਗਿਆ ਸੀ। ਇਹ ਇੱਕ ਅਪਰਾਧ ਹੈ।”













