ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਨਵਾਲੀਪੁਰ ’ਚ ਬੁੱਧਵਾਰ ਦੇਰ ਰਾਤ ਇਕ ਵਿਅਕਤੀ ਨੇ ਆਪਣੇ ਦੋਸਤ ਦੇ ਘਰ ਆ ਕੇ ਦੋਸਤ ਤੇ ਉਸਦੀ ਪਤਨੀ ਨੂੰ ਗੋਲ਼ੀਆਂ ਮਾਰ ਦਿੱਤੀਆਂ ਅਤੇ ਫਿਰ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਗੋਲ਼ੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਹਰਪਾਲ ਸਿੰਘ ਨਾਮਕ ਵਿਅਕਤੀ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉੱਧਰ ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਡੀਐੱਸਪੀ ਸਬ ਡਵੀਜਨ ਪੱਟੀ ਲਵਕੇਸ਼ ਸੈਣੀ ਅਤੇ ਥਾਣਾ ਸਰਹਾਲੀ ਦੇ ਪੁਲਿਸ ਪਹੁੰਚ ਗਈ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।ਕਰੀਬ 32 ਸਾਲਾ ਸੰਦੀਪ ਕੌਰ ਪੁੱਤਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ 15 ਸਾਲ ਪਹਿਲਾਂ ਹਰਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬਨਵਾਲੀਪੁਰ ਨਾਲ ਹੋਇਆ ਸੀ। ਉਸਦੇ ਪਤੀ ਦੀ ਦੋਸਤੀ ਸਿਮਰਨਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਝੰਡੇਰ ਮਹਾਪੁਰਖਾਂ ਦੇ ਨਾਲ ਸੀ। ਬੁੱਧਵਾਰ ਦੇਰ ਸ਼ਾਮ ਸਿਮਰਨਜੀਤ ਸਿੰਘ ਆਪਣੀ ਟਾਟਾ ਟਿਆਗੋ ਕਾਰ ਨੰਬਰ ਪੀਬੀ02 ਈਐੱਮ 1067 ’ਤੇ ਸਵਾਰ ਹੋ ਕੇ ਆਇਆ ਅਤੇ ਆਉਂਦਿਆਂ ਹੀ ਉਸਦੇ ਪਤੀ ਹਰਪਾਲ ਸਿੰਘ ਜੋ ਘਰ ਦੇ ਗੇਟ ਕੋਲ ਖੜ੍ਹਾ ਸੀ ’ਤੇ ਪਿਸਤੌਲ ਨਾਲ ਤਾਬੜ ਤੋੜ ਗੋਲ਼ੀਆਂ ਚਲਾ ਦਿੱਤੀਆਂ ਅਤੇ ਗੋਲ਼ੀਆਂ ਲੱਗਣ ਕਾਰਨ ਉਸਦਾ ਪਤੀ ਜ਼ਖ਼ਮੀ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਜਦੋਂਕਿ ਇਕ ਗੋਲ਼ੀ ਉਸਦੇ ਹੱਥ ਦੀ ਉਂਗਲ ’ਤੇ ਵੀ ਲੱਗ ਗਈ। ਜਦੋਂ ਉਸ ਨੇ ਰੌਲ਼ਾ ਪਾਇਆ ਤਾਂ ਸਿਮਰਨਜੀਤ ਸਿੰਘ ਨੇ ਪਿਸਤੌਲ ਨਾਲ ਆਪਣੇ ਆਪ ਨੂੰ ਵੀ ਗੋਲ਼ੀ ਮਾਰ ਲਈ ਅਤੇ ਉਹ ਵੀ ਉਥੇ ਹੀ ਡਿੱਗ ਗਿਆ। ਉਸ ਨੇ ਆਪਣੇ ਦੋਵਾਂ ਲੜਕਿਆਂ ਦੀ ਮਦਦ ਨਾਲ ਪਤੀ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਲਿਆਂਦਾ, ਜਿਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਜਿਸ ਨੂੰ ਉਸਨੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਹੈ।ਸੰਦੀਪ ਕੌਰ ਨੇ ਦੱਸਿਆ ਕਿ ਉਸਦੇ ਪਤੀ ਅਤੇ ਸਿਰਮਨਜੀਤ ਸਿੰਘ ਦਾ ਇਕ ਦੋ ਵਾਰ ਪਹਿਲਾਂ ਝਗੜਾ ਹੋਇਆ ਸੀ। ਜਿਸ ਕਰਕੇ ਸਿਮਰਨਜੀਤ ਨੇ ਉਸਦੇ ਪਤੀ ਨੂੰ ਗੋਲ਼ੀਆਂ ਮਾਰੀਆਂ ਤੇ ਫਿਰ ਆਪਣੇ ਆਪ ਨੂੰ ਗੋਲ਼ੀ ਮਾਰ ਲਈ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਤਲਵਿੰਦਰ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਜਦੋਂਕਿ ਉਕਤ ਘਟਨਾ ਸਬੰਧੀ ਜਾਨਲੇਵਾ ਹਮਲਾ ਕਰਨ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ।
ਤਰਨਤਾਰਨ ‘ਚ ਘਰ ਵੜ ਕੇ ਦੋਸਤ ਤੇ ਉਸਦੀ ਪਤਨੀ ਨੂੰ ਮਾਰੀਆਂ ਗੋਲ਼ੀਆਂ ਅਤੇ ਫਿਰ ਖ਼ੁਦ….
4 months ago
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,641
- India5,063
- India Entertainment129
- India News3,250
- India Sports227
- KHABAR TE NAZAR3
- LIFE66
- Movies48
- Music84
- New Zealand Local News2,915
- NewZealand3,235
- Punjabi Articules7
- Religion1,104
- Sports216
- Sports214
- Technology32
- Travel55
- Uncategorized56
- World2,320
- World News1,939
- World Sports206












