Home » ਟੋਅ ਟਰੱਕ ਇੰਡਸਟਰੀ ਦੇ ਦੋ ਧੜਿਆਂ ਵਿੱਚਕਾਰ ਝੜਪ ਚੱਲੀ ਗੋਲੀ, ਤਿੰਨ ਜਣੇ ਗ੍ਰਿਫਤਾਰ…
Home Page News • India • World • World News

ਟੋਅ ਟਰੱਕ ਇੰਡਸਟਰੀ ਦੇ ਦੋ ਧੜਿਆਂ ਵਿੱਚਕਾਰ ਝੜਪ ਚੱਲੀ ਗੋਲੀ, ਤਿੰਨ ਜਣੇ ਗ੍ਰਿਫਤਾਰ…

Spread the news

ਪੀਲ ਰੀਜਨਲ ਪੁਲਿਸ ਨੇ ਬੀਤੀ 7 ਅਕਤੂਬਰ ਨੂੰ ਬਰੈਂਪਟਨ ਦੇ ਮੈਕਵੀਨ ਡ੍ਰਾਈਵ ਅਤੇ ਕੈਸਲਮੋਰ ਰੋਡ ਨੇੜੇ ਪਾਰਕਿੰਗ ਲਾਟ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਨਾਲ ਸਬੰਧਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਟੋਅ ਇੰਡਸਟਰੀ ਨਾਲ ਜੁੜੇ ਦੋ ਵਿਰੋਧੀ ਗਰੁੱਪਾਂ ਵਿਚਾਲੇ ਝੜਪ ਦੌਰਾਨ ਵਾਪਰੀ ਸੀ, ਜਿਸ ਵਿੱਚ ਗੋਲੀਆਂ ਚੱਲੀਆਂ ਸਨ ਅਤੇ ਇੱਕ ਜਣੇ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਕੈਲੇਡਨ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਪਛਾਣ ਮਨਜੋਤ ਭੱਟੀ (26 ਸਾਲ), ਨਵਜੋਤ ਭੱਟੀ (27 ਸਾਲ) ਅਤੇ ਅਮਨਜੋਤ ਭੱਟੀ (22 ਸਾਲ) ਵਜੋਂ ਹੋਈ ਹੈ। ਮਨਜੋਤ ਭੱਟੀ ਉੱਤੇ ਗੋਲੀਆਂ ਚਲਾਉਣ ਸਮੇਤ ਕਈ ਗੰਭੀਰ ਦੋਸ਼ ਲੱਗੇ ਹਨ, ਜਦਕਿ ਨਵਜੋਤ ਅਤੇ ਅਮਨਜੋਤ ਉੱਤੇ ਵਾਹਨ ਵਿੱਚ ਹਥਿਆਰ ਹੋਣ ਦੇ ਜਾਣਕਾਰੀ ਵਾਲੇ ਵਜੋਂ ਦੋਸ਼ ਹਨ।