Home » ਆਕਲੈਂਡ ‘ਚ ਤੜਕੇ ਸਵੇਰੇ ਕਈ ਵਾਹਨਾਂ ਵਿਚਕਾਰ ਵਾਪਰਿਆ ਹਾਦਸਾ,ਤਿੰਨ ਵਿਅਕਤੀ ਹੋਏ ਜ਼ਖ਼ਮੀ…
Home Page News New Zealand Local News NewZealand

ਆਕਲੈਂਡ ‘ਚ ਤੜਕੇ ਸਵੇਰੇ ਕਈ ਵਾਹਨਾਂ ਵਿਚਕਾਰ ਵਾਪਰਿਆ ਹਾਦਸਾ,ਤਿੰਨ ਵਿਅਕਤੀ ਹੋਏ ਜ਼ਖ਼ਮੀ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਮੋਟਰਵੇਅ-20 ਦੇ ਇੱਕ ਆਨ ਰੈਂਪ ਨੇੜੇ ਅੱਜ ਤੜਕੇ ਸਵੇਰੇ ਵਾਪਰੇ ਇੱਕ ਹਾਦਸੇ ਕਾਰਨ ਤਿੰਨ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ ਜਿਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਚਾਰ ਵਾਹਨਾਂ ਵਿਚਕਾਰ ਟੱਕਰ ਸਵੇਰੇ 5 ਵਜੇ ਤੋਂ ਬਾਅਦ ਹੋਈ।ਹਾਦਸੇ ਕਾਰਨ ਸੜਕ ਨੂੰ ਕਾਫ਼ੀ ਟਾਇਮ ਬੰਦ ਕਰਨਾ ਪਿਆ ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।