Home » ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਅਗਲੀ ਸੁਣਵਾਈ 12 ਜਨਵਰੀ 2026 ਨੂੰ…
Home Page News • India • India News • World • World News

ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਅਗਲੀ ਸੁਣਵਾਈ 12 ਜਨਵਰੀ 2026 ਨੂੰ…

Spread the news

ਸਿੱਖ ਪੰਥ ਦੀ ਆਜ਼ਾਦੀ ਲਈ ਚਲ ਰਹੇ ਮੌਜੂਦਾ ਸੰਘਰਸ਼ ਵਿਚ ਸ਼ਹੀਦ ਹੋਏ ਭਾਈ ਹਰਦੀਪ ਸਿੰਘ ਨਿੱਝਰ ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਹਿੰਦ ਹਕੂਮਤ ਦੀ ਸਹਿ ਤੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਦੇ ਮਾਮਲੇ ਦੀ ਸੁਣਵਾਈ ਕੈਨੇਡਾ ਦੀ ਸ਼ਿਖਰਲੀ ਅਦਾਲਤ ਅੰਦਰ ਚਲ ਰਹੀ ਹੈ । ਭਾਈ ਨਰਿੰਦਰ ਸਿੰਘ ਰੰਧਾਵਾ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਅਦਾਲਤ ਵਲੋਂ ਸੁਣਵਾਈ ਲਈ 15 ਦਸੰਬਰ ਦੀ ਤਰੀਕ ਮੁਕਰਰ ਕੀਤੀ ਹੋਈ ਸੀ ਜੋ ਕਿ ਕਿਸੇ ਕਾਰਣਾ ਕਰਕੇ ਸੁਣਵਾਈ ਨਹੀਂ ਹੋ ਸਕੀ ਤੇ 16 ਅਤੇ 17 ਦਸੰਬਰ ਦੀ ਅਗਲੀ ਤਰੀਕਾ ਦਿਤੀਆਂ ਗਈਆਂ । ਉਨ੍ਹਾਂ ਦਸਿਆ ਕੈਨੇਡੀਅਨ ਪੁਲਿਸ ਵਲੋਂ ਸਖ਼ਤ ਸੁਰੱਖਿਆ ਵਿਚ ਨਾਮਜਦ ਦੋਸ਼ੀਆਂ ਨੂੰ ਅਦਾਲਤ ਅੰਦਰ ਪੇਸ਼ ਕੀਤਾ ਗਿਆ ਪਰ ਅਦਾਲਤ ਅੰਦਰ ਸੰਗਤ ਵਲੋਂ ਕਿਸੇ ਨੂੰ ਵੀਂ ਅਦਾਲਤੀ ਕਾਰਵਾਈ ਨੂੰ ਸੁਣਨ ਦੇਖਣ ਤੋਂ ਮਨਾਹੀ ਕਰਦਿਆਂ ਸੰਗਤਾਂ ਨੂੰ ਅਦਾਲਤ ਦੇ ਬਾਹਰ ਹੀ ਰੱਖਿਆ ਗਿਆ ਸੀ ਤੇ ਅਦਾਲਤੀ ਕਾਰਵਾਈ ਨੂੰ ਗੁਪਤ ਰੱਖਿਆ ਗਿਆ । ਉਨ੍ਹਾਂ ਦਸਿਆ ਇਸ ਮੌਕੇ ਭਾਈ ਨਿੱਝਰ ਟੀਮ ਦੇ ਸਿੰਘ ਸਿੰਘਣੀਆਂ ਨੇ ਸੰਗਤਾਂ ਦੀ ਵਡੀ ਗਿਣਤੀ ਨਾਲ ਅਦਾਲਤ ਦੇ ਬਾਹਰ ਭਾਈ ਨਿੱਝਰ ਨੂੰ ਇੰਨਸਾਫ ਦੇਣ ਲਈ ਹਿੰਦ ਸਰਕਾਰ ਵਿਰੁੱਧ ਰੋਸ ਮੁਜਾਹਿਰਾ ਕਰਦਿਆਂ ਨਾਹਰੇਬਾਜੀ ਕੀਤੀ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਅਤੇ ਹੋਰ ਮੈਂਬਰਾਂ ਨੇ ਓਸ ਸਮੇਂ ਦੇ ਤੱਤਕਾਲੀ ਭਾਰਤੀ ਰਾਜਦੁਤਾਂ ਨੂੰ ਕੈਨੇਡੀਅਨ ਅਤੇ ਉਨ੍ਹਾਂ ਪਿੱਛੇ ਕੰਮ ਰਹੇ ਭਾਰਤੀ ਨੇਤਾਵਾਂ ਨੂੰ ਕੈਨੇਡੀਅਨ ਕਾਨੂੰਨ ਤਹਿਤ ਕੈਨੇਡਾ ਲਿਆ ਕੇ ਉਨ੍ਹਾਂ ਵਿਰੁੱਧ ਮਾਮਲਾ ਚਲਾਣ ਦੀ ਜ਼ੋਰਦਾਰ ਮੰਗ ਕੀਤੀ । ਇਸ ਮੌਕੇ ਭਾਈ ਮਨਜਿੰਦਰ ਸਿੰਘ ਐਸਐਫਜੇ, ਭਾਈ ਅਜੈਪਾਲ ਸਿੰਘ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਜੈਗ ਸਿੱਧੂ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਅਦਾਲਤ ਦੇ ਬਾਹਰ ਹਾਜਿਰ ਸਨ । ਅਦਾਲਤ ਅੰਦਰ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 12 ਜਨਵਰੀ 2026 ਨੂੰ ਹੋਵੇਗੀ ।