ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ‘ਚ ਅੱਜ ਦੁਪਹਿਰ ਦੇ ਕਰੀਬ ਕਾਰ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਮਾਊਂਟ ਈਡਨ ਵਿੱਚ ਡੋਮੀਨੀਅਨ ਰੋਡ ਅਤੇ ਬਾਲਮੋਰਲ ਰੋਡ ਦੇ ਚੌਰਾਹੇ ‘ਤੇ 11.40 ਵਜੇ ਇੱਕ ਵਾਹਨ ਅਤੇ ਪੈਦਲ ਯਾਤਰੀ ਵਿਚਕਾਰ ਟੱਕਰ ਹੋਣ ਦੀ ਰਿਪੋਰਟ ਮਿਲੀ। ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।ਵਾਹਨ ਚਾਲਕਾਂ ਨੂੰ ਇਲਾਕੇ ਤੋਂ ਬਚਣ ਅਤੇ ਵਿਕਲਪਕ ਰਸਤੇ ਲੱਭਣ ਲਈ ਕਿਹਾ ਜਾ ਰਿਹਾ ਹੈ। ਗੰਭੀਰ ਕਰੈਸ਼ ਯੂਨਿਟ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਆਕਲੈਂਡ ‘ਚ ਕਾਰ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਹੋਇਆ ਗੰਭੀਰ ਜ਼ਖ਼ਮੀ…












