Home » ਦੱਖਣੀ ਆਕਲੈਂਡ ਦੇ ਵੀਰੀ ਵਿੱਚ ਹੋਏ ਝਗੜੇ ਦੌਰਾਨ ਦੋ ਵਿਅਕਤੀ ਜ਼ਖ਼ਮੀ…
Home Page News • New Zealand Local News • NewZealand

ਦੱਖਣੀ ਆਕਲੈਂਡ ਦੇ ਵੀਰੀ ਵਿੱਚ ਹੋਏ ਝਗੜੇ ਦੌਰਾਨ ਦੋ ਵਿਅਕਤੀ ਜ਼ਖ਼ਮੀ…

Spread the news


ਆਕਲੈਂਡ(ਬਲਜਿੰਦਰ ਰੰਧਾਵਾ)ਦੱਖਣੀ ਆਕਲੈਂਡ ‘ਚ ਬੀਤੀ ਰਾਤ ਕੁੱਝ ਲੋਕਾਂ ਵਿੱਚ ਹੋਏ ਝਗੜੇ ਦੌਰਾਨ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ।ਪੁਲਿਸ ਅਧਿਕਾਰੀਆਂ ਨੂੰ ਰਾਤ 10 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ, ਵੀਰੀ ਇਲਾਕੇ ‘ਚ ਵਾਲਸਨ ਕ੍ਰੇਸ ‘ਤੇ ਕਈ ਲੋਕਾਂ ਦੀ ਲੜਾਈ ਦੀਆਂ ਰਿਪੋਰਟਾਂ ਮਿਲੀਆਂ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਦੋ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਇੱਕ ਦੀ ਹਾਲਤ ਦਰਮਿਆਨੀ ਸੀ, ਜਦੋਂ ਕਿ ਦੂਜੇ ਪੀੜਤ ਨੂੰ ਗੰਭੀਰ ਸੱਟਾਂ ਲੱਗੀਆਂ।ਕਥਿਤ ਅਪਰਾਧੀਆਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਇਲਾਕਾ ਛੱਡ ਗਏ ਸਨ।” ਹਾਟੋ ਹੋਨ ਸੇਂਟ ਜੌਨ ਨੇ ਪੁਸ਼ਟੀ ਕੀਤੀ ਕਿ ਪੈਰਾਮੈਡਿਕਸ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ। ਜ਼ਖਮੀ ਜੋੜੇ ਨੂੰ ਇਲਾਜ ਲਈ ਮਿਡਲਮੋਰ ਹਸਪਤਾਲ ਲਿਜਾਇਆ ਗਿਆ।