ਆਕਲੈਂਡ(ਬਲਜਿੰਦਰ ਸਿੰਘ) ਪੁਲਿਸ ਨੇ ਕੱਲ੍ਹ ਦੁਪਹਿਰ ਹੈਮਿਲਟਨ ਵਿੱਚ ਹਿੱਟ ਐਂਡ ਰਨ ਦੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਹੈ।ਕੱਲ ਦੁਪਹਿਰ ਲਗਭਗ 3.15 ਵਜੇ, ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਰੇਮੰਡ ਸਟਰੀਟ, ਹੈਮਿਲਟਨ ‘ਤੇ ਇੱਕ ਵਿਅਕਤੀ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ ਹੈ, ਅਤੇ ਵਾਹਨ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ।
ਪੁਲਿਸ ਨੇ ਤੁਰੰਤ ਕਾਰਵਾਈ ਕੀਤੀ, ਅਤੇ ਪੀੜਤ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।ਜਿੱਥੇ ਉਹ ਗੰਭੀਰ ਜ਼ਖਮੀ ਪਰ ਸਥਿਰ ਹਾਲਤ ਵਿੱਚ ਹਨ।ਅਧਿਕਾਰੀ ਉਪਲਬਧ ਟ੍ਰੈਫਿਕ ਕੈਮਰਿਆਂ ਦੀ ਵਰਤੋਂ ਕਰਕੇ ਵਾਹਨਾਂ ਦੀ ਗਤੀਵਿਧੀ ਦੀ ਨਿਗਰਾਨੀ ਕਰਦੇ ਹੋਏ ਵਾਹਨ ਨੂੰ ਕੈਮਾਈਸ ਤੋਂ ਟੌਰੰਗਾ ਵੱਲ ਜਾਂਦੇ ਹੋਏ ਦੇਖਿਆ।ਲਗਭਗ 7.20 ਵਜੇ, ਵਾਹਨ ਨੂੰ ਪੁਲਿਸ ਨੇ ਰੈੱਡਵੁੱਡ ਲੇਨ, ਟੌਰੀਕੋ ‘ਤੇ ਲੱਭਿਆ ਅਤੇ ਰੋਕਿਆ।ਵਾਹਨ ਵਿੱਚੋਂ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਹਮਿਲਟਨ ਵਿੱਚ ਹਿੱਟ ਐਂਡ ਰਨ ਮਾਮਲੇ ਸਬੰਧੀ ਪੁਲਿਸ ਨੇ ਵਾਹਨ ਸਵਾਰ ਨੂੰ ਕੀਤਾ ਗ੍ਰਿਫ਼ਤਾਰ…












