Home » ਕ੍ਰਾਇਸਟਚਰਚ ਦੇ ਸਿਡਨਹੈਮ ਇਲਾਕੇ ਇਮਾਰਤ ਨੂੰ ਲੱਗੀ ਅੱਗ ਵਿੱਚ ਇੱਕ ਵਿਅਕਤੀ ਦੀ ਮੌਤ,ਹਾਦਸੇ ਦੀ ਜਾਂਚ ਜਾਰੀ….
Home Page News New Zealand Local News NewZealand

ਕ੍ਰਾਇਸਟਚਰਚ ਦੇ ਸਿਡਨਹੈਮ ਇਲਾਕੇ ਇਮਾਰਤ ਨੂੰ ਲੱਗੀ ਅੱਗ ਵਿੱਚ ਇੱਕ ਵਿਅਕਤੀ ਦੀ ਮੌਤ,ਹਾਦਸੇ ਦੀ ਜਾਂਚ ਜਾਰੀ….

Spread the news

ਆਕਲੈਂਡ(ਬਲਜਿੰਦਰ ਸਿੰਘ)ਕ੍ਰਾਇਸਟਚਰਚ ਦੇ ਸਿਡਨਹੈਮ ਇਲਾਕੇ ਵਿੱਚ ਹੋਏ ਇੱਕ ਘਾਤਕ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ ਮਾਮਲੇ ਦੀ ਪੁਲਿਸ ਅਤੇ ਫਾਇਰ ਇਨਵੈਸਟੀਗੇਟਰਾਂ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਕੋਰਿਮਾਕੋ ਲੇਨ ਵਿੱਚ ਕੱਲ੍ਹ ਦੁਪਹਿਰ ਲਗਭਗ 3:30 ਵਜੇ ਐਮਰਜੈਂਸੀ ਸੇਵਾਵਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੇ ਫਾਇਰਫਾਈਟਰਾਂ ਨੇ ਅੱਗ ਨਾਲ ਘਿਰੀ ਉੱਪਰਲੀ ਮੰਜ਼ਿਲ ਦੀ ਯੂਨਿਟ ਵਿੱਚੋਂ ਇੱਕ ਵਿਅਕਤੀ ਨੂੰ ਬਾਹਰ ਕੱਢਿਆ।ਤੁਰੰਤ ਸੀਪੀਆਰ ਦਿੱਤੀ ਗਈ ਅਤੇ ਜ਼ਖ਼ਮੀ ਵਿਅਕਤੀ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ, ਪਰ ਦੁੱਖ ਦੀ ਗੱਲ ਉਸ ਵਿਅਕਤੀ ਦੀ ਮੌਤ ਹੋ ਗਈ।