Home » ਸੰਘਣੀ ਧੁੰਦ ਕਾਰਨ ਏਅਰ ਇੰਡੀਆ ਦੇ ਜਹਾਜ਼ ਨਾਲ ਵਾਪਰਿਆ ਹਾਦਸਾ…..
Home Page News India India News World

ਸੰਘਣੀ ਧੁੰਦ ਕਾਰਨ ਏਅਰ ਇੰਡੀਆ ਦੇ ਜਹਾਜ਼ ਨਾਲ ਵਾਪਰਿਆ ਹਾਦਸਾ…..

Spread the news

ਏਅਰ ਇੰਡੀਆ ਦੇ ਬੇੜੇ ਵਿਚ ਸਭ ਤੋਂ ਨਵਾਂ ਏਅਰਬੱਸ ਏ350 ਜਹਾਜ਼, ਜੋ 250 ਤੋਂ ਵੱਧ ਯਾਤਰੀਆਂ ਨਾਲ ਦਿੱਲੀ ਤੋਂ ਨਿਊਯਾਰਕ ਉਡਾਣ ਭਰ ਰਿਹਾ ਸੀ, ਦਾ ਇੰਜਨ ਅੱਜ ਦਿੱਲੀ ਹਵਾਈ ਅੱਡੇ ’ਤੇ ਪਾਰਕਿੰਗ ਬੇਅ ਨੇੜੇ ਲਗੇਜ ਵਾਲੇ ਕੰਟੇਨਰ ਨੂੰ ਟਕਰਾਉਣ ਕਰਕੇ ਨੁਕਸਾਨਿਆ ਗਿਆ।ਇਹ ਘਟਨਾ ਉਦੋਂ ਵਾਪਰੀ ਜਦੋਂ ਫਲਾਈਟ ਏਆਈ101, ਜੋ ਇਰਾਨ ਵੱਲੋਂ ਅਚਾਨਕ ਆਪਣਾ ਹਵਾਈ ਖੇਤਰ ਬੰਦ ਕੀਤੇ ਜਾਣ ਕਰਕੇ, ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਦਿੱਲੀ ਪਰਤਿਆ ਸੀ।ਜਹਾਜ਼ ਸੰਘਣੀ ਧੁੰਦ ਵਿੱਚ ਆਪਣੀ ਪਾਰਕਿੰਗ ਬੇਅ ਵੱਲ ਵੱਧ ਰਿਹਾ ਸੀ। ਇਸ ਘਟਨਾ ਵਿੱਚ ਯਾਤਰੀਆਂ ਨੂੰ ਕਿਸੇ ਸੱਟ ਫੇਟ ਤੋਂ ਬਚਾਅ ਰਿਹਾ। ਅਪੁਸ਼ਟ ਵੀਡੀਓਜ਼ ਤੇ ਤਸਵੀਰਾਂ ਵਿਚ ਜਹਾਜ਼ ਦੇ ਸੱਜੇ ਪਾਸੇ ਵਾਲੇ ਇੰਜਨ ਨੂੰ ਪੁੱਜੇ ਨੁਕਸਾਨ ਨੂੰ ਦੇਖਿਆ ਜਾ ਸਕਦਾ ਹੈ।ਜਹਾਜ਼ ਨੂੰ ਮੁਰੰਮਤ ਲਈ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਹੈ। ਹਵਾਬਾਜ਼ੀ ਨਿਗਰਾਨ ਡੀਜੀਸੀਏ ਨੇ ਮਾਮਲੇ ਦੀ ਜਾਂਚ ਵਿੱਢ ਦਿੱਤੀ ਹੈ।