Home » ਈਰਾਨ ‘ਚ ਹਾਲਾਤ ਗੰਭੀਰ ਭਾਰਤੀਆਂ ਦੀ ਹੋਵੇਗੀ ਵਤਨ ਵਾਸੀ….
Home Page News • India • World • World News

ਈਰਾਨ ‘ਚ ਹਾਲਾਤ ਗੰਭੀਰ ਭਾਰਤੀਆਂ ਦੀ ਹੋਵੇਗੀ ਵਤਨ ਵਾਸੀ….

Spread the news


ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਈਰਾਨ ਛੱਡਣ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਈਰਾਨ ਵਿੱਚ ਵਧੇ ਤਣਾਅ ਦੇ ਵਿਚਕਾਰ, ਸੁਰੱਖਿਆ ਚਿੰਤਾਵਾਂ ਦੇ ਕਾਰਨ ਉੱਥੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦੀਆਂ ਯੋਜਨਾਵਾਂ ਬਣੀਆਂ ਹਨ।ਤਹਿਰਾਨ ਤੋਂ ਨਵੀਂ ਦਿੱਲੀ ਲਈ ਪਹਿਲੀ ਉਡਾਣ ਕੱਲ੍ਹ, ਸ਼ੁੱਕਰਵਾਰ, 16 ਜਨਵਰੀ ਨੂੰ ਰਵਾਨਾ ਹੋਵੇਗੀ। ਜੰਮੂ ਅਤੇ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ (ਜੇਕੇਐਸਏ) ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਸਾਰੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੋ ਗਈ ਹੈ, ਭਾਰਤੀ ਦੂਤਾਵਾਸ ਨੇ ਉਨ੍ਹਾਂ ਦੇ ਨਿੱਜੀ ਵੇਰਵੇ ਅਤੇ ਪਾਸਪੋਰਟ ਇਕੱਠੇ ਕਰ ਲਏ ਹਨ ਅਤੇ ਪਹਿਲੇ ਬੈਚ ਨੂੰ ਸਵੇਰੇ 8 ਵਜੇ ਤੱਕ ਤਿਆਰ ਰਹਿਣ ਲਈ ਕਿਹਾ ਗਿਆ ਹੈ।”