Home » ਓਨੀਹੰਗਾ ‘ਚ ਵਾਪਰੀ ਗੋਲੀਬਾਰੀ ਦੀ ਘਟਨਾ,ਇੱਕ ਵਿਅਕਤੀ ਗੰਭੀਰ ਜ਼ਖ਼ਮੀ…
Home Page News New Zealand Local News NewZealand

ਓਨੀਹੰਗਾ ‘ਚ ਵਾਪਰੀ ਗੋਲੀਬਾਰੀ ਦੀ ਘਟਨਾ,ਇੱਕ ਵਿਅਕਤੀ ਗੰਭੀਰ ਜ਼ਖ਼ਮੀ…

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਕੇਂਦਰੀ ਆਕਲੈਂਡ ਉਪਨਗਰ ਵਿੱਚ ਵਾਪਰੀ ਇੱਕ ਵੱਡੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਦਾ ਖਬਰ ਸਾਹਮਣੇ ਆ ਰਹੀ ਹੈ।ਓਨੀਹੰਗਾ ‘ਚ ਵਾਪਰੀ ਇਹ ਘਟਨਾ ਗੋਲੀਬਾਰੀ ਨਾਲ ਸਬੰਧਤ ਦੱਸੀ ਜਾ ਰਹੀ ਹੈ।ਹਾਟੋ ਹੋਨ ਸੇਂਟ ਜੌਨ ਨੂੰ ਸਵੇਰੇ 11.09 ਵਜੇ ਘਟਨਾ ਦੀ ਸੂਚਨਾ ਦਿੱਤੀ ਗਈ। ਇੱਕ ਐਂਬੂਲੈਂਸ, ਇੱਕ ਰੈਪਿਡ ਰਿਸਪਾਂਸ ਯੂਨਿਟ ਅਤੇ ਇੱਕ ਆਪ੍ਰੇਸ਼ਨ ਮੈਨੇਜਰ ਨੇ ਘਟਨਾ ‘ਤੇ ਪਹੁੰਚੇ ਜਿੱਥੇ ਇੱਕ ਗੰਭੀਰ ਹਾਲਤ ਵਿੱਚ ਮਰੀਜ਼ ਨੂੰ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ ਹੈ।ਮੌਕੇ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਹਥਿਆਰਬੰਦ ਪੁਲਿਸ ਅਧਿਕਾਰੀ ਸ਼ਾਮਲ ਹਨ।ਪੁਲਿਸ ਵੱਲੋਂ ਇਸ ਘਟਨਾ ਬਾਰੇ ਅਜੇ ਕੋਈ ਜਾਣਕਾਰੀ ਮੀਡੀਆ ਨੂੰ ਨਹੀਂ ਦਿੱਤੀ ਗਈ ਹੈ।