Home » ਕੈਨੇਡਾ ‘ਚ ਸੈਮੀ-ਟ੍ਰੇਲਰ ਚੋਰੀ ਮਾਮਲੇ ਵਿੱਚ 42 ਸਾਲਾ ਅਮਨਦੀਪ ਧਾਲੀਵਾਲ ਗ੍ਰਿਫ਼ਤਾਰ…
Home Page News • India • World • World News

ਕੈਨੇਡਾ ‘ਚ ਸੈਮੀ-ਟ੍ਰੇਲਰ ਚੋਰੀ ਮਾਮਲੇ ਵਿੱਚ 42 ਸਾਲਾ ਅਮਨਦੀਪ ਧਾਲੀਵਾਲ ਗ੍ਰਿਫ਼ਤਾਰ…

Spread the news


ਦਸੰਬਰ 2024 ਵਿੱਚ ਸਰੀ ਪੁਲਿਸ ਨੇ 14 ਸੈਮੀ-ਟ੍ਰੇਲਰਾਂ ਦੀ ਕਥਿਤ ਚੋਰੀ ਦੀ ਜਾਂਚ ਸ਼ੁਰੂ ਕੀਤੀ ਸੀ, ਜਿਨ੍ਹਾਂ ਦੀ ਕੁੱਲ ਕੀਮਤ 1 ਮਿਲੀਅਨ ਡਾਲਰ ਤੋਂ ਵੱਧ ਸੀ।

ਇਹ ਜਾਂਚ ਸਰੀ, ਐਬਸਫੋਰਡ, ਚਿਲੀਵੈਕ ਅਤੇ ਕੈਲਗਰੀ ਤੱਕ ਫੈਲੀ ਹੋਈ ਸੀ। ਪੁਲਿਸ ਵਲੋਂ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਗਈ ਤੇ ਫਿਰ ਸਰੀ ਅਤੇ ਚਿਲੀਵੈਕ ਵਿੱਚ ਮੌਜੂਦ ਜਾਇਦਾਦਾਂ ‘ਤੇ ਕਈ ਤਲਾਸ਼ੀ ਵਾਰੰਟ ਜਾਰੀ ਕਰਕੇ ਕਾਰਵਾਈ ਕੀਤੀ ਗਈ। ਇਸ ਦੌਰਾਨ ਕਈ ਸੈਮੀ-ਟ੍ਰੇਲਰ, ਔਜ਼ਾਰ ਅਤੇ ਵਾਹਨ ਬਰਾਮਦ ਕੀਤੇ ਗਏ।

ਅਮਨਦੀਪ ਧਾਲੀਵਾਲ ਨੂੰ 11 ਫ਼ਰਵਰੀ 2026 ਨੂੰ ਸਰੀ ਪੁਲਿਸ ਸਰਵਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਪਰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਉਸਦੀ ਅਗਲੀ ਅਦਾਲਤੀ ਪੇਸ਼ੀ 18 ਫ਼ਰਵਰੀ 2026 ਨੂੰ ਸਰੀ ਦੀ ਸੂਬਾਈ ਅਦਾਲਤ ਵਿੱਚ ਹੋਵੇਗੀ।