Home » ਨਿਊਜ਼ੀਲੈਂਡ ‘ਚ ਗੈਂਬਲਿੰਗ ਮਸ਼ੀਨ ਫੰਡ ਧੋਖਾਧੜੀ ਮਾਮਲੇ ‘ਚ 20 ਤੋਂ ਵੱਧ ਲੋਕਾਂ ਉੱਤੇ ਦੋਸ਼…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਗੈਂਬਲਿੰਗ ਮਸ਼ੀਨ ਫੰਡ ਧੋਖਾਧੜੀ ਮਾਮਲੇ ‘ਚ 20 ਤੋਂ ਵੱਧ ਲੋਕਾਂ ਉੱਤੇ ਦੋਸ਼…

Spread the news

ਨਿਊਜ਼ੀਲੈਂਡ ਵਿੱਚ ਪੋਕੀ (ਗੈਂਬਲਿੰਗ ਮਸ਼ੀਨ) ਫੰਡਾਂ ਨਾਲ ਜੁੜੀ ਇੱਕ ਵੱਡੀ ਧੋਖਾਧੜੀ ਮਾਮਲੇ ਵਿੱਚ 23 ਲੋਕਾਂ ਉੱਤੇ ਇਲਜ਼ਾਮ ਲਗੇ ਹਨ। ਇੰਟਰਨਲ ਅਫੇਅਰਜ਼ ਵਿਭਾਗ ਦੀ ਲੰਬੀ ਅਤੇ ਜਟਿਲ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਜਾਂਚ ਮੁਤਾਬਕ ਕਈ ਕਮਿਊਨਿਟੀ ਸੰਸਥਾਵਾਂ ਅਤੇ ਚੈਰਿਟੀਆਂ ਨੂੰ ਝੂਠੇ ਤਰੀਕੇ ਨਾਲ ਵਰਤ ਕੇ ਲਗਭਗ $3.2 ਮਿਲੀਅਨ ਦੇ ਗੈਂਬਲਿੰਗ ਗ੍ਰਾਂਟ ਫੰਡ ਹਾਸਲ ਕੀਤੇ ਗਏ। ਦੋਸ਼ੀਆਂ ਉੱਤੇ 500 ਤੋਂ ਵੱਧ ਚਾਰਜ ਲਗੇ ਹਨ, ਜਿਨ੍ਹਾਂ ਵਿੱਚ ਮਨੀ ਲਾਂਡਰਿੰਗ, ਫਰਜ਼ੀ ਦਸਤਾਵੇਜ਼ ਵਰਤਣਾ ਅਤੇ ਗੈਰਕਾਨੂੰਨੀ ਤੌਰ ‘ਤੇ ਰਕਮ ਪ੍ਰਾਪਤ ਕਰਨਾ ਸ਼ਾਮਲ ਹੈ। ਇਹ ਇਸ ਕਿਸਮ ਦੀ ਸਭ ਤੋਂ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ।

ਅਧਿਕਾਰੀਆਂ ਦੇ ਅਨੁਸਾਰ ਕੁਝ ਸੰਸਥਾਵਾਂ ਸਿਰਫ਼ ਗ੍ਰਾਂਟ ਹਾਸਲ ਕਰਨ ਲਈ ਬਣਾਈਆਂ ਗਈਆਂ ਸਨ ਅਤੇ ਝੂਠੇ ਕਰਮਚਾਰੀਆਂ ਦੇ ਨਾਮ ‘ਤੇ ਤਨਖਾਹਾਂ ਦਿਖਾ ਕੇ ਪੈਸਾ ਕੱਢਿਆ ਗਿਆ। ਕਾਨੂੰਨ ਮੁਤਾਬਕ ਪੋਕੀ ਮਸ਼ੀਨਾਂ ਤੋਂ ਹੋਈ ਕਮਾਈ ਦਾ ਘੱਟੋ-ਘੱਟ 40% ਕਮਿਊਨਿਟੀ ਵਾਸਤੇ ਵਾਪਸ ਜਾਣਾ ਲਾਜ਼ਮੀ ਹੈ। ਸਾਰੇ ਦੋਸ਼ੀ ਅਦਾਲਤ ਵਿੱਚ ਪੇਸ਼ ਹੋਏ ਅਤੇ ਅਗਲੀ ਤਾਰੀਖ ਤੱਕ ਨਾਮ ਗੁਪਤ ਰੱਖਣ ਦੇ ਹੁਕਮ ਦਿੱਤੇ ਗਏ ਹਨ। ਦੋਸ਼ ਸਾਬਤ ਹੋਣ ‘ਤੇ ਕੁਝ ਮਾਮਲਿਆਂ ਵਿੱਚ 7 ਤੋਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।