Home » ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਲਈ ਹੋਇਆ ਰਾਹ ਪੱਧਰਾ, ਏਅਰਫੋਰਸ ਵੱਲੋਂ ਮਿਲੀ ਰਨਵੇ ਕਲੀਅਰੈਂਸ
Home Page News India

ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਲਈ ਹੋਇਆ ਰਾਹ ਪੱਧਰਾ, ਏਅਰਫੋਰਸ ਵੱਲੋਂ ਮਿਲੀ ਰਨਵੇ ਕਲੀਅਰੈਂਸ

Spread the news


ਭਾਰਤੀ ਹਵਾਈ ਸੈਨਾ ਵੱਲੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਰਨਵੇ ਕਲੀਅਰੈਂਸ ਮਿਲ ਗਈ ਹੈ। ਜਿਸ ਨਾਲ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਸੰਚਾਲਨ ਲਈ ਰਾਹ ਪੱਧਰਾ ਹੋ ਗਿਆ ਹੈ।ਏਅਰ ਇੰਡੀਆ ਦੀ ਇੱਕ ਟੀਮ ਨੇ ਹਵਾਈ ਅੱਡੇ ਦਾ ਦੌਰਾ ਕੀਤਾ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ। ਟੀਮ ਨੇ ਨਿਰਧਾਰਤ ਦਫਤਰ ਅਤੇ ਹੋਰ ਸਹੂਲਤਾਂ ਦਾ ਮੁੁਆਇਨਾ ਕੀਤਾ। ਜਾਣਕਾਰੀ ਅਨੁੁਸਾਰ, ਪੂਰੀ ਏਅਰ ਇੰਡੀਆ ਟੀਮ ਜਲਦ ਹੀ ਹਵਾਈ ਅੱਡੇ ’ਤੇ ਪਹੁੰਚਣ ਵਾਲੀ ਹੈ ਤਾਂ ਜੋ ਸੰਚਾਲਨ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ। ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਵੱਲੋਂ ਏਅਰ ਇੰਡੀਆ ਨੂੰ ਦੋ ਸਲਾਟ ਜਾਰੀ ਕੀਤੇ ਗਏ ਹਨ। ਮਾਰਚ ਮਹੀਨੇ ਵਿੱਚ ਘਰੇਲੂ ਉਡਾਣਾਂ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।ਸ਼ੁਰੂਆਤੀ ਪੜਾਅ ਵਿੱਚ ਦਿੱਲੀ ਅਤੇ ਹਲਵਾਰਾ ਵਿਚਕਾਰ ਰੋਜ਼ਾਨਾ ਦੋ ਉਡਾਣਾਂ ਚਲਾਈਆਂ ਜਾਣਗੀਆ ਜਾ ਸਕਦੀਆਂ ਹਨ। ਹਾਲਾਂਕਿ ਏਅਰ ਇੰਡੀਆ ਵੱਲੋਂ ਅਜੇ ਤੱਕ ਅਧਿਕਾਰਤ ਪੁੁਸ਼ਟੀ ਨਹੀਂ ਕੀਤੀ ਗਈ ਹੈ, ਪਰ ਜ਼ਮੀਨੀ ਪੱਧਰ ਤੇ ਤਿਆਰੀਆਂ ਪੂਰੇ ਜ਼ੋਰਾਂ ’ਤੇ ਹਨ। ਹਵਾਈ ਅੱਡੇ ਦੇ ਅਧਿਕਾਰੀ ਜੰਗੀਰ ਸਿੰਘ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਜਲਦ ਹੀ ਉਡਾਣ ਸੰਚਾਲਨ ਸ਼ੁਰੂ ਹੋ ਜਾਵੇਗਾ ਅਤੇ ਜਲਦੀ ਹੀ ਉਡਾਣਾਂ ਸਬੰਧੀ ਅਧਿਕਾਰਤ ਪੁੁਸ਼ਟੀ ਵੀ ਕਰ ਦਿੱਤੀ ਜਾਵੇਗੀ।ਇਹ ਉਡਾਣਾਂ ਲੁੁਧਿਆਣਾ ਅਤੇ ਆਲੇ-ਦੁੁਆਲੇ ਦੇ ਖੇਤਰਾਂ ਲਈ ਵਧੀਆ ਕੁਨੈਕਟੀਵਿਟੀ ਪ੍ਰਦਾਨ ਕਰਨਗੀਆਂ, ਜਿਸ ਨਾਲ ਵਪਾਰ, ਸੈਰ-ਸਪਾਟਾ ਅਤੇ ਯਾਤਰੀਆਂ ਨੂੰ ਵੱਡਾ ਲਾਭ ਮਿਲੇਗਾ। ਪ੍ਰਾਪਤ ਜਾਣਕਾਰੀ ਅਨੁੁਸਾਰ, ਇਹ ਉਡਾਣਾਂ ਮਾਰਚ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਸਕਦੀਆਂ ਹਨ। ਏਅਰ ਇੰਡੀਆ ਵੱਲੋਂ ਵਰਤੇ ਜਾਣ ਵਾਲੇ ਏਅਰਕਰਾਫਟ ਵਿੱਚ ਆਬਾਦੀ ਅਤੇ ਸਮੇਂ ਦੇ ਹਿਸਾਬ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਲੁੁਧਿਆਣਾ ਨੂੰ ਦਿੱਲੀ ਨਾਲ ਸਿੱਧਾ ਅਤੇ ਤੇਜ਼ ਜੋੜਨ ਵਾਲਾ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਅਧਿਕਾਰਤ ਸ਼ਡਿਊਲ ਅਤੇ ਬੁੁਕਿੰਗ ਵੇਰਵੇ ਜਲਦ ਹੀ ਜਾਰੀ ਕੀਤੇ ਜਾਣ ਦੀ ਉਮੀਦ ਹੈ।