Home » ਨਿਊਜ਼ੀਲੈਂਡ ਪੁਲਿਸ ਵੱਲੋਂ ਲਾਪਤਾ ਚੱਲ ਰਹੀ ਨੌਜਵਾਨ ਲੜਕੀ ਦੀ ਭਾਲ ਲਈ ਭਾਈਚਾਰੇ ਨੂੰ ਅਪੀਲ…
Home Page News • New Zealand Local News • NewZealand

ਨਿਊਜ਼ੀਲੈਂਡ ਪੁਲਿਸ ਵੱਲੋਂ ਲਾਪਤਾ ਚੱਲ ਰਹੀ ਨੌਜਵਾਨ ਲੜਕੀ ਦੀ ਭਾਲ ਲਈ ਭਾਈਚਾਰੇ ਨੂੰ ਅਪੀਲ…

Spread the news


ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਪੁਲਿਸ ਨੇ ਲਾਪਤਾ ਚੱਲ ਰਹੀ Maiah ਨਾਮ ਦੀ ਲੜਕੀ ਨੂੰ ਲੱਭਣ ਲਈ ਭਾਈਚਾਰੇ ਨੂੰ ਮਦਦ ਦੀ ਅਪੀਲ ਕੀਤੀ ਹੈ, ਜਿਸਦੀ ਕਿ Ngaruawahia ਇਲਾਕੇ ਵਿੱਚ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ।
ਉਸਨੂੰ ਆਖਰੀ ਵਾਰ ਵੀਰਵਾਰ 12 ਫਰਵਰੀ ਦੀ ਦੁਪਹਿਰ ਨੂੰ ਦੇਖਿਆ ਗਿਆ ਸੀ ਅਤੇ ਉਸਨੇ ਨੀਲੇ ਬੈਗੀ ਜੀਨਸ ਦੇ ਨਾਲ ਹਲਕੇ ਪੀਲੇ ਰੰਗ ਦਾ ਕ੍ਰੌਪ ਟਾਪ ਪਾਇਆ ਹੋਇਆ ਸੀ।
ਇਹ ਮੰਨਿਆ ਜਾਂਦਾ ਹੈ ਕਿ ਉਹ ਵਾਈਕਾਟੋ ਖੇਤਰ ਵਿੱਚ ਹੈ, ਜਾਂ ਫਿਰ ਹੋ ਸਕਦਾ ਹੈ ਕਿ ਉਸਨੇ ਆਕਲੈਂਡ ਦੀ ਯਾਤਰਾ ਕੀਤੀ ਹੋਵੇ।
ਜੇਕਰ ਤੁਸੀਂ ਉਸ ਨੂੰ ਦੇਖਿਆ ਹੈ, ਜਾਂ ਉਸਦੇ ਠਿਕਾਣੇ ਬਾਰੇ ਕੋਈ ਜਾਣਕਾਰੀ ਹੈ, ਤਾਂ ਕਿਰਪਾ ਕਰਕੇ ਫਾਈਲ ਨੰਬਰ 260212/2470 ਦੇ ਹਵਾਲੇ ਰਾਹੀਂ ਪੁਲਿਸ ਨਾਲ 105 ‘ਤੇ ਸੰਪਰਕ ਕਰੋ।