Home » ਸਟੇਟ ਹਾਈਵੇਅ 2 ‘ਤੇ Mangatāwhiri ਨਜ਼ਦੀਕ ਵਾਪਰਿਆ ਹਾਦਸਾ, ਮੌਕੇ ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ…
Home Page News New Zealand Local News NewZealand

ਸਟੇਟ ਹਾਈਵੇਅ 2 ‘ਤੇ Mangatāwhiri ਨਜ਼ਦੀਕ ਵਾਪਰਿਆ ਹਾਦਸਾ, ਮੌਕੇ ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ…

Spread the news

ਆਕਲੈਂਡ(ਬਲਜਿੰਦਰ ਸਿੰਘ) Mangatāwhiri ਨੇੜੇ ਸਟੇਟ ਹਾਈਵੇਅ 2 ‘ਤੇ ਵਾਪਰੇ ਇੱਕ ਗੰਭੀਰ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਸਵੇਰੇ 11 ਵਜੇ ਤੋਂ ਬਾਅਦ ਦੋ ਵਾਹਨਾਂ ਦੇ ਟਕਰਾਉਣ ‘ਤੇ ਪੁਲਿਸ ਨੂੰ ਬੁਲਾਇਆ ਗਿਆ ਸੀ ਤੇ ਉਹਨਾਂ ਕਿਹਾ ਸ਼ੁਰੂਆਤੀ ਸੰਕੇਤ ਹਨ ਕਿ ਗੰਭੀਰ ਸੱਟਾਂ ਲੱਗੀਆਂ ਹਨ।ਰਾਵੀਰੀ ਰੋਡ ਅਤੇ ਕੋਪੁਕੂ ਰੋਡ ਦੇ ਵਿਚਕਾਰ ਸਟੇਟ ਹਾਈਵੇਅ 2 ਦੋਵਾਂ ਦਿਸ਼ਾਵਾਂ ਵਿੱਚ ਬੰਦ ਹੈ।ਹੋਰ ਜਾਣਕਾਰੀ ਉਪਲਬਧ ਹੋਣ ‘ਤੇ ਜਾਰੀ ਕੀਤੀ ਜਾਵੇਗੀ।