ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਂਡ ਸਰਕਾਰ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਉਹਨਾਂ ਵੱਲੋਂ Genesis Energy ਦੁਆਰਾ ਘੋਸ਼ਿਤ ਕੀਤੇ ਗਏ $400 ਮਿਲੀਅਨ ਦੇ ਕੈਪੀਟਲ ਰੇਜ਼ ਵਿੱਚੋਂ $200 ਮਿਲੀਅਨ ਦੇ ਸ਼ੇਅਰ ਖਰੀਦੇਗੀ। ਵਿੱਤ ਮੰਤਰੀ ਨਿਕੋਲਾ ਵਿਲਿਸ ਅਨੁਸਾਰ, ਇਹ ਨਿਵੇਸ਼ ਦੇਸ਼ ਵਿੱਚ ਬਿਜਲੀ ਦੀ ਸਪਲਾਈ ਨੂੰ ਵਧੇਰੇ ਸੁਰੱਖਿਅਤ ਅਤੇ ਕਿਫਾਇਤੀ ਬਣਾਉਣ ਲਈ ਕੀਤਾ ਜਾ ਰਿਹਾ ਹੈ। ਇਸ ਨਾਲ ਸਰਕਾਰ ਦੀ ਕੰਪਨੀ ਵਿੱਚ 51% ਮਾਲਕੀ ਬਣੀ ਰਹੇਗੀ ਅਤੇ ਕੰਪਨੀ ਨੂੰ ਆਪਣੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ (ਜਿਵੇਂ ਕਿ ਸੋਲਰ ਫਾਰਮ ਅਤੇ ਬੈਟਰੀ ਸਟੋਰੇਜ) ਵਿੱਚ ਤੇਜ਼ੀ ਲਿਆਉਣ ਲਈ ਲੋੜੀਂਦਾ ਫੰਡ ਮਿਲੇਗਾ।
ਨਿਊਜ਼ੀਲੈਂਡ ਸਰਕਾਰ ਖ਼ਰੀਦੇਗੀ Genesis Energ ‘ਚ 200 ਮਿਲੀਅਨ ਡਾਲਰ ਦੇ ਨਵੇਂ ਸ਼ੇਅਰ….












