Home » ਅਜੇ ਤੱਕ ਅੱਗੇ ਨਹੀਂ ਆਇਆ ਨਿਊਜ਼ੀਲੈਂਡ ‘ਚ $4.5 ਮਿਲੀਅਨ ਦੀ ਲੋਟੋ ਜਿੱਤਣ ਵਾਲਾ ਸ਼ਖਸ….
Home Page News New Zealand Local News NewZealand

ਅਜੇ ਤੱਕ ਅੱਗੇ ਨਹੀਂ ਆਇਆ ਨਿਊਜ਼ੀਲੈਂਡ ‘ਚ $4.5 ਮਿਲੀਅਨ ਦੀ ਲੋਟੋ ਜਿੱਤਣ ਵਾਲਾ ਸ਼ਖਸ….

Spread the news


ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਖਰੀਦੇ ਗਏ $4.5 ਮਿਲੀਅਨ ਦੇ ਪਾਵਰਬਾਲ ਲੋਟੋ ਟਿਕਟ ਦਾ ਇਨਾਮ ਦੋ ਹਫ਼ਤੇ ਬਾਅਦ ਵੀ ਹਜੇ ਤੱਕ ਕਿਸੇ ਨੇ ਕਲੇਮ ਨਹੀਂ ਕੀਤਾ।
Lotto NZ ਮੁਤਾਬਕ ਇਹ ਜਿੱਤਣ ਵਾਲਾ ਟਿਕਟ 18 ਫ਼ਰਵਰੀ ਦੇ ਡਰਾਅ ਲਈ Glen Innes Dairy and Lotto Outlet ਤੋਂ ਖਰੀਦਿਆ ਗਿਆ ਸੀ। ਜੇਤੂ ਸਾਹਮਣੇ ਆਉਂਦਾ ਹੈ ਤਾਂ ਉਹ ਇਸ ਸਾਲ ਦਾ ਆਕਲੈਂਡ ਤੋਂ ਪਹਿਲਾ ਲੋਟੋ ਮਿਲੀਅਨੇਅਰ ਬਣੇਗਾ।
Lotto NZ ਦੇ ਅਧਿਕਾਰੀ Will Hine ਨੇ ਕਿਹਾ ਕਿ ਆਮ ਤੌਰ ‘ਤੇ ਪਾਵਰਬਾਲ ਜੇਤੂ ਕੁਝ ਦਿਨਾਂ ਵਿੱਚ ਸੰਪਰਕ ਕਰ ਲੈਂਦੇ ਹਨ, ਪਰ ਇਸ ਵਾਰ ਕਾਫ਼ੀ ਸਮਾਂ ਹੋ ਗਿਆ ਹੈ। ਸੰਭਵ ਹੈ ਕਿ ਜੇਤੂ ਅਜੇ ਆਪਣੀ ਜਿੱਤ ਬਾਰੇ ਸੋਚਣ ਲਈ ਸਮਾਂ ਲੈ ਰਿਹਾ ਹੋਵੇ ਜਾਂ ਫਿਰ ਉਸਨੇ ਟਿਕਟ ਹਜੇ ਚੈੱਕ ਹੀ ਨਾ ਕੀਤਾ ਹੋਵੇ।
ਇਸ ਤੋਂ ਇਲਾਵਾ Westport ਵਿੱਚ $500,000 ਅਤੇ Thames ਵਿੱਚ $250,000 ਦੇ ਦੋ ਹੋਰ ਲੋਟੋ ਇਨਾਮ ਵੀ ਹਜੇ ਤੱਕ ਕਲੇਮ ਨਹੀਂ ਹੋਏ। Lotto NZ ਨੇ ਲੋਕਾਂ ਨੂੰ ਆਪਣੇ ਟਿਕਟ ਚੈੱਕ ਕਰਨ ਦੀ ਅਪੀਲ ਕੀਤੀ ਹੈ।