ਅਮਰੀਕਾ ਇਜ਼ਰਾਈਲ ਤੇ ਈਰਾਨ ਵਿਚਾਲੇ ਸ਼ੁਰੂ ਹੋਏ ਯੁੱਧ ਦੇ ਖਾੜੀ ਦੇਸ਼ਾਂ ਵਿਚ ਫੈਲਣ ਨਾਲ ਕਈ ਭਾਰਤੀ ਫਸ ਗਏ ਹਨ। ਜਲੰਧਰ ਦੇ ਉਦਯੋਗਪਤੀ ਆਸ਼ੂਤੋਸ਼ ਧਾਮੀ ਤੇ ਉਨ੍ਹਾਂ ਦੀ ਪਤਨੀ ਵਨੀਤਾ ਧਾਮੀ ਵੀ ਦੁਬਈ ਵਿਚ ਤਿੰਨ ਦਿਨ ਤੋਂ ਫਸੇ ਹੋਏ ਹਨ।ਜੋੜਾ ਤਿੰਨ ਦਿਨ ਲਈ ਦੁਬਈ ਗਿਆ ਸੀ, ਪਰ ਹੁਣ ਵਾਪਸੀ ਨਹੀਂ ਕਰ ਪਾ ਰਿਹਾ ਹੈ। ਦੋਵੇਂ ਆਪਣੀ ਧੀ ਦੇ ਵਿਆਹ ਲਈ ਖਰੀਦਦਾਰੀ ਲਈ ਦੁਬਈ ਗਏ ਸਨ। ਇੱਧਰ, ਜਲੰਧਰ ’ਚ ਵਿਜੇ ਨਗਰ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਚਿੰਤਾ ਵਧ ਗਈ ਹੈ। ਆਸ਼ੂਤੋਸ਼ ਧਾਮੀ ਸ਼ਹਿਰ ਦੇ ਮਸ਼ਹੂਰ ਐਕਸਪੋਰਟਰ ਹਨ। ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਮੁੜਨਾ ਸੀ ਪਰ ਫਲਾਈਟ ਕੈਂਸਲ ਹੋਣ ਕਾਰਨ ਰੁਕਣਾ ਪੈ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਸਤ ਲਗਾਤਾਰ ਫੋਨ ਕਰਕੇ ਉਨ੍ਹਾਂ ਦਾ ਹਾਲਚਾਲ ਪੁੱਛ ਰਹੇ ਹਨ।
ਧੀ ਦੇ ਵਿਆਹ ਲਈ ਖਰੀਦਦਾਰੀ ਕਰਨ ਦੁਬਈ ਗਿਆ ਜੋੜਾ ਫਸਿਆ…












