Home » ਟੌਰੰਗਾ ਨਜ਼ਦੀਕ ਕਈ ਵਾਹਨਾਂ ਵਿਚਕਾਰ ਵਾਪਰਿਆ ਹਾਦਸਾ,ਇੱਕ ਵਿਅਕਤੀ ਗੰਭੀਰ ਜ਼ਖ਼ਮੀ…
New Zealand Local News • NewZealand

ਟੌਰੰਗਾ ਨਜ਼ਦੀਕ ਕਈ ਵਾਹਨਾਂ ਵਿਚਕਾਰ ਵਾਪਰਿਆ ਹਾਦਸਾ,ਇੱਕ ਵਿਅਕਤੀ ਗੰਭੀਰ ਜ਼ਖ਼ਮੀ…

Spread the news


ਆਕਲੈਂਡ(ਬਲਜਿੰਦਰ ਸਿੰਘ) ਐਮਰਜੈਂਸੀ ਸੇਵਾਵਾਂ ਟੌਰੰਗਾ ਵਿੱਚ ਸਟੇਟ ਹਾਈਵੇਅ 2 ‘ਤੇ ਕਈ ਕਾਰਾਂ ਵਿਚਕਾਰ ਵਾਪਰੇ ਹਾਦਸੇ ਤੋ ਬਾਅਦ ਘਟਨਾ ਸਥਾਨ ਵਾਲੀ ਥਾਂ ‘ਤੇ ਮੌਜੂਦ ਹਨ।
ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ SH 2, Mount Maunganui ‘ਤੇ ਉੱਤਰ ਵੱਲ ਤਿੰਨ ਵਾਹਨਾਂ ਦੇ ਟਕਰਾਉਣ ਦੀ ਸੂਚਨਾ ਮਿਲੀ ਸੀ।ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਇੱਕ ਮਰੀਜ਼, ਗੰਭੀਰ ਹਾਲਤ ਵਿੱਚ, ਟੌਰੰਗਾ ਹਸਪਤਾਲ ਲਿਜਾਇਆ ਗਿਆ ਹੈ।ਇੱਕ ਹੋਰ ਮਰੀਜ਼, ਜਿਸਦੀ ਹਾਲਤ ਮਾਮੂਲੀ ਸੀ ਦਾ ਮੌਕੇ ‘ਤੇ ਇਲਾਜ ਕੀਤਾ ਗਿਆ।ਹਾਦਸੇ ਕਾਰਨ ਸੜਕ ‘ਤੇ ਭਾਰੀ ਟ੍ਰੈਫਿਕ ਵੇਖਣ ਨੂੰ ਮਿਲ ਰਿਹਾ ਹੈ।