Home » ਕੈਨੇਡਾ ‘ਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਦੋ ਭਾਰਤੀ ਲੜਕੀ ਸਣੇ ਤਿੰਨ ਜਣੇ ਗ੍ਰਿਫ਼ਤਾਰ
Home Page News India World World News

ਕੈਨੇਡਾ ‘ਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਦੋ ਭਾਰਤੀ ਲੜਕੀ ਸਣੇ ਤਿੰਨ ਜਣੇ ਗ੍ਰਿਫ਼ਤਾਰ

Spread the news

ਉਨਟਾਰੀਓ ਪ੍ਰੋਵਿੰਸਿਅਲ ਪੁਲਿਸ ਵੱਲੋਂ ਬਰੈਂਪਟਨ ਦੇ ਇੱਕ ਘਰ ਵਿੱਚ ਛਾਪਾ ਮਾਰ 480 ਗ੍ਰਾਮ ਅਫੀਮ, ਦੋ ਹਥਿਆਰ ਅਤੇ ਇੱਕ ਨਕਲੀ ਹੈੱਡਗਨ ਬਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਕ ਅਫ਼ੀਮ ਅੱਗੇ ਤਸਕਰੀ ਲਈ ਵਰਤੀ ਜਾਣੀ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਖੁਸ਼ਦੀਪ ਕੌਰ (25), ਬਲਪ੍ਰੀਤ ਕੌਰ(26) ਅਤੇ ਅਰੁਣ ਕੁਮਾਰ (20) ਸਾਰੇ ਵਾਸੀ ਬਰੈਂਪਟਨ ਗ੍ਰਿਫਤਾਰ ਅਤੇ ਚਾਰਜ ਕੀਤੇ ਗਏ ਹਨ। ਇਹ ਛਾਪੇਮਾਰੀ ਕੈਲੀਡਨ ਮੇਜਰ ਕ੍ਰਾਈਮ ਯੂਨਿਟ, ਓਪੀਪੀ ਸੈਂਟਰਲ ਰੀਜਨ ਆਰਗੇਨਾਈਜ਼ਡ ਕ੍ਰਾਈਮ ਐਨਫੋਰਸਮੈਂਟ ਬਿਊਰੋ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਮਦਦ ਨਾਲ ਸੰਭਵ ਹੋਈ ਹੈ। ਇੰਨਾ ਸਾਰਿਆਂ ਦੀਆਂ ਪੇਸ਼ੀਆਂ ਆਉਣ ਵਾਲੇ ਦਿਨਾਂ ਦੌਰਾਨ ਕਚਿਹਰੀਆਂ ਵਿੱਚ ਹੋਣਗੀਆਂ।