Home » ਅਰਸ਼ਦੀਪ ਸਿੰਘ ਨੂੰ ਫਾਈਨਲ ਮੈਚ ਦੌਰਾਨ ਕੀਤੀ ਗ਼ਲਤੀ ਕਾਰਨ ਲੱਗਿਆ ਜੁਰਮਾਨਾ….
Home Page News India India News Sports World

ਅਰਸ਼ਦੀਪ ਸਿੰਘ ਨੂੰ ਫਾਈਨਲ ਮੈਚ ਦੌਰਾਨ ਕੀਤੀ ਗ਼ਲਤੀ ਕਾਰਨ ਲੱਗਿਆ ਜੁਰਮਾਨਾ….

Spread the news


ਆਈ.ਸੀ.ਸੀ. ਮੇਨਜ਼ ਟੀ-20 ਵਿਸ਼ਵ ਕੱਪ 2026 ਦਾ ਖ਼ਿਤਾਬ ਜਿੱਤਣ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਮੁਸ਼ਕਲ ਵਿੱਚ ਫਸ ਗਏ ਹਨ। 10 ਮਾਰਚ ਨੂੰ ਆਈ.ਸੀ.ਸੀ. ਨੇ ਜ਼ਾਬਤਾ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਅਰਸ਼ਦੀਪ ‘ਤੇ ਕਾਰਵਾਈ ਕੀਤੀ ਹੈ।ਅਹਿਮਦਾਬਾਦ ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਡੇ ਗਏ ਫਾਈਨਲ ਮੈਚ ਦੌਰਾਨ ਅਰਸ਼ਦੀਪ ਸਿੰਘ ਨੇ ਇੱਕ ਥਰੋਅ ਸੁੱਟਿਆ ਜੋ ਸਿੱਧਾ ਨਿਊਜ਼ੀਲੈਂਡ ਦੇ ਬੱਲੇਬਾਜ਼ ਡੈਰਿਲ ਮਿਸ਼ੇਲ ਦੇ ਸਰੀਰ ‘ਤੇ ਜਾ ਲੱਗਿਆ। ਇਸ ਘਟਨਾ ਤੋਂ ਬਾਅਦ ਮਿਸ਼ੇਲ ਨਾਰਾਜ਼ ਨਜ਼ਰ ਆਏ ਅਤੇ ਦੋਵਾਂ ਖਿਡਾਰੀਆਂ ਵਿਚਾਲੇ ਤਿੱਖੀ ਬਹਿਸ ਹੋਈ। ਮਾਮਲਾ ਵਧਦਾ ਦੇਖ ਅੰਪਾਇਰਾਂ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਦਖ਼ਲ ਦਿੱਤਾ। ਹਾਲਾਂਕਿ ਅਰਸ਼ਦੀਪ ਨੇ ਬਾਅਦ ਵਿੱਚ ਮਿਸ਼ੇਲ ਤੋਂ ਮਾਫ਼ੀ ਵੀ ਮੰਗੀ ਸੀ।
ਆਈ.ਸੀ.ਸੀ. ਦੀ ਸਜ਼ਾ
ਆਈ.ਸੀ.ਸੀ. ਨੇ ਅਰਸ਼ਦੀਪ ਨੂੰ ਧਾਰਾ 2.9 ਦਾ ਦੋਸ਼ੀ ਪਾਇਆ, ਜੋ ਕਿ ਮੈਦਾਨ ‘ਤੇ ਖ਼ਤਰਨਾਕ ਤਰੀਕੇ ਨਾਲ ਗੇਂਦ ਸੁੱਟਣ ਨਾਲ ਸਬੰਧਤ ਹੈ।
ਅਰਸ਼ਦੀਪ ‘ਤੇ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਗਿਆ।
ਉਨ੍ਹਾਂ ਦੇ ਖਾਤੇ ਵਿੱਚ ਇੱਕ ਡੀਮੈਰਿਟ ਅੰਕ ਵੀ ਜੋੜਿਆ ਗਿਆ।
ਅਰਸ਼ਦੀਪ ਸਿੰਘ ਦੀ ਸਫਾਈ
ਅਰਸ਼ਦੀਪ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਨੂੰ ਸੱਟ ਪਹੁੰਚਾਉਣ ਦਾ ਨਹੀਂ ਸੀ। ਥਰੋਅ ਕਰਦੇ ਸਮੇਂ ਗੇਂਦ ਥੋੜੀ ਰਿਵਰਸ ਸਵਿੰਗ ਹੋ ਗਈ, ਜਿਸ ਕਾਰਨ ਇਹ ਮਿਸ਼ੇਲ ਨੂੰ ਲੱਗ ਗਈ।
ਕੋਚ ਗੌਤਮ ਗੰਭੀਰ ਨੇ ਦਿੱਤਾ ਸਮਰਥਨ
ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਅਰਸ਼ਦੀਪ ਦਾ ਬਚਾਅ ਕਰਦਿਆਂ ਕਿਹਾ ਕਿ ਦੇਸ਼ ਲਈ ਖੇਡਦੇ ਸਮੇਂ ਹਮਲਾਵਰ ਹੋਣਾ ਸੁਭਾਵਿਕ ਹੈ। ਗੰਭੀਰ ਨੇ ਕਿਹਾ, “ਕੋਈ ਵੀ ਗੇਂਦਬਾਜ਼ ਨਹੀਂ ਚਾਹੁੰਦਾ ਕਿ ਉਸ ਨੂੰ ਲਗਾਤਾਰ ਛੱਕੇ ਪੈਣ, ਇਸ ਲਈ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਕੁਝ ਗ਼ਲਤ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਖਿਡਾਰੀ ਅਜਿਹਾ ਹੀ ਜਵਾਬ ਦੇਣ। ਜੇਕਰ ਬਾਅਦ ਵਿੱਚ ਮਾਫ਼ੀ ਮੰਗ ਲਈ ਜਾਵੇ ਤਾਂ ਇਸ ਵਿੱਚ ਕੀ ਬੁਰਾ ਹੈ?”