ਆਕਲੈਂਡ(ਬਲਜਿੰਦਰ ਸਿੰਘ) ਈਸਟ ਤਾਮਾਕੀ ਵਿੱਚ ਬੀਤੀ ਰਾਤ ਤਿੰਨ ਵਾਹਨਾਂ ਦੀ ਟੱਕਰ ਤੋਂ ਬਾਅਦ ਇੱਕ ਬੱਚੇ ਦੀ ਮੌਤ ਅਤੇ ਚਾਰ ਹੋਰ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਦੁਖਦਾਈ ਖ਼ਬਰ ਹੈ।ਐਮਰਜੈਂਸੀ ਸੇਵਾਵਾਂ ਨੇ ਰਾਤ 8 ਵਜੇ ਤੋਂ ਬਾਅਦ Smales Road ਅਤੇ Te Irirangi Drive ਦੇ ਚੌਰਾਹੇ ‘ਤੇ ਘਟਨਾ ਸਥਾਨ ‘ਤੇ ਪਹੁੰਚ ਕੀਤੀ, ਜਿੱਥੇ ਬੱਚਾ ਗੰਭੀਰ ਹਾਲਤ ਵਿੱਚ ਸੀ।ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ ਪਰ ਦੁੱਖ ਦੀ ਗੱਲ ਹੈ ਕਿ ਉਸ ਦੀ ਮੌਤ ਹੋ ਗਈ।ਚਾਰ ਹੋਰ ਲੋਕਾਂ ਨੂੰ ਮਾਮੂਲੀ ਤੋਂ ਦਰਮਿਆਨੀ ਸੱਟਾਂ ਲੱਗੀਆਂ।ਗੰਭੀਰ ਕਰੈਸ਼ ਯੂਨਿਟ ਨੇ ਹਾਜ਼ਰੀ ਭਰੀ ਅਤੇ ਘਟਨਾ ਸਥਾਨ ਦੀ ਜਾਂਚ ਕੀਤੀ।ਹਾਦਸੇ ਦੇ ਹਾਲਾਤਾਂ ਬਾਰੇ ਪੁੱਛਗਿੱਛ ਜਾਰੀ ਰਹੀ।
ਆਕਲੈਂਡ ਦੇ ਈਸਟ ਤਮਾਕੀ ਵਿੱਚ ਵਾਪਰੇ ਹਾਦਸੇ ਦੌਰਾਨ ਇੱਕ ਬੱਚੇ ਦੀ ਮੌ,ਤ,ਚਾਰ ਹੋਰ ਜ਼ਖ਼ਮੀ…












