Home » ਕੈਂਟਰਬਰੀ ਨਜ਼ਦੀਕ ਦੋ ਵਾਹਨਾਂ ਵਿਚਕਾਰ ਵਾਪਰਿਆ ਹਾਦਸਾ,ਮਰੀਜ਼ਾਂ ਨੂੰ ਗੰਭੀਰ ਹਾਲਤ ਵਿੱਚ ਹੈਲੀਕਾਪਟਰ ਰਾਹੀਂ ਪਹੁੰਚਾਇਆ ਹਸਪਤਾਲ….
Home Page News • New Zealand Local News • NewZealand

ਕੈਂਟਰਬਰੀ ਨਜ਼ਦੀਕ ਦੋ ਵਾਹਨਾਂ ਵਿਚਕਾਰ ਵਾਪਰਿਆ ਹਾਦਸਾ,ਮਰੀਜ਼ਾਂ ਨੂੰ ਗੰਭੀਰ ਹਾਲਤ ਵਿੱਚ ਹੈਲੀਕਾਪਟਰ ਰਾਹੀਂ ਪਹੁੰਚਾਇਆ ਹਸਪਤਾਲ….

Spread the news

ਆਕਲੈਂਡ(ਬਲਜਿੰਦਰ ਸਿੰਘ) ਉੱਤਰੀ ਕੈਂਟਰਬਰੀ ਵਿੱਚ ਹੋਈ ਦੋ ਕਾਰਾਂ ਦੀ ਟੱਕਰ ਦੌਰਾਨ ਦੋ ਲੋਕਾਂ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।ਸਵੇਰੇ 10.40 ਵਜੇ ਕ੍ਰਾਈਸਟਚਰਚ ਅਤੇ ਕੈਕੋਉਰਾ ਦੇ ਵਿਚਕਾਰ ਡੋਮੇਟ ਨੇੜੇ ਸਟੇਟ ਹਾਈਵੇਅ 1 ‘ਤੇ ਹੋਏ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।
ਸੇਂਟ ਜੌਨ ਨੇ ਕਿਹਾ ਕਿ ਦੋ ਐਂਬੂਲੈਂਸਾਂ, ਦੋ ਹੈਲੀਕਾਪਟਰ, ਦੋ ਆਪ੍ਰੇਸ਼ਨ ਮੈਨੇਜਰ ਅਤੇ ਇੱਕ ਪ੍ਰਾਈਮ ਰਿਸਪਾਂਡਰ ਨੂੰ ਹਾਦਸੇ ਵਾਲੀ ਥਾਂ ਭੇਜਿਆ ਗਿਆ ਸੀ।ਗੰਭੀਰ ਹਾਲਤ ਵਿੱਚ ਦੋ ਮਰੀਜ਼ਾਂ ਨੂੰ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ ਹੈ। ਇੱਕ ਹੋਰ ਮਰੀਜ਼, ਜਿਸ ਨੂੰ ਦਰਮਿਆਨੀ ਸੱਟ ਲੱਗੀ ਹੈ ਨੂੰ ਸੜਕ ਰਾਹੀਂ ਕ੍ਰਾਈਸਟਚਰਚ ਹਸਪਤਾਲ ਲਿਜਾਇਆ ਗਿਆ ਹੈ।ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਗੰਭੀਰ ਕਰੈਸ਼ ਯੂਨਿਟ ਟੀਮ ਹਾਦਸੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਮੌਕੇ ਨੂੰ ਸੜਕ ਨੂੰ ਬੰਦ ਕੀਤਾ ਗਿਆ ਹੈ।