ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 9 ਸਥਿਤ ਬੌਡੀ ਜ਼ੋਨ ਦੇ ਬਾਹਰ ਹੋਏ 31 ਸਾਲ ਦੇ ਚਰਨਪ੍ਰੀਤ ਸਿੰਘ ਦੇ ਕਤਲ ਜ਼ਿੰਮੇਵਾਰੀ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਵੱਲੋਂ ਲਈ ਗਈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਦਕਿ ਅਦਾਰਾ ‘ਰੋਜ਼ਾਨਾ ਸਪੋਕਸਮੈਨ’ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।
ਵਾਇਰਲ ਪੋਸਟ ’ਚ ਲਿਖਿਆ ਗਿਆ ਹੈ ਕਿ ਇਹ ਸਾਡੇ ਗੈਂਗ ਦੀਆਂ ਖ਼ਬਰਾਂ ਵਿਰੋਧੀਆਂ ਨੂੰ ਦਿੰਦਾ ਸੀ ਅਤੇ ਇਸ ਪਹਿਲਾਂ ਵੀ ਸਮਝਾਇਆ ਗਿਆ ਸੀ। ਵਾਇਰਲ ਪੋਸਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੋਹਾਲੀ ਐਸ.ਐਸ.ਪੀ. ਦਫ਼ਤਰ ਬਾਹਰ ਹੋਏ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿਚ ਵੀ ਚਰਨਪ੍ਰੀਤ ਸਿੰਘ ਦਾ ਹੱਥ ਸੀ।













